ਦੁਬਈ- ਦੁਬਈ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੇ ਵਿਰੁੱਧ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਪਣੀ ਪਹਿਲੀ ਵਾਲੀ ਲੈਅ ਤੋਂ ਭਟਕ ਗਏ ਹਨ। ਯਾਰਕਰ ਤੇ ਆਪਣੀ ਤੇਜ਼ ਗਤੀ ਗੇਂਦਬਾਜ਼ੀ ਦੇ ਲਈ ਜਾਣੇ ਜਾਂਦੇ ਸਟਾਰਕ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਦਾ ਇਕ ਵਿਕਟ ਹਾਸਲ ਕਰਨ ਦੇ ਲਈ ਤਰਸਦੇ ਦਿਖੇ। ਇਸ ਦੇ ਨਾਲ ਹੀ ਉਹ ਆਸਟਰੇਲੀਆ ਵਲੋਂ ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਗੇਂਦਬਾਜ਼ ਦਾ ਖਰਾਬ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਦੇਖੋ ਰਿਕਾਰਡ-
ਟੀ-20 ਫਾਈਨਲ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਗੇਂਦਬਾਜ਼
60- ਮਿਸ਼ੇਲ ਸਟਾਰਕ, ਆਸਟਰੇਲੀਆ
54- ਲਸਿਥ ਮਲਿੰਗਾ, ਸ਼੍ਰੀਲੰਕਾ
44- ਸ਼੍ਰੀਸੰਤ, ਭਾਰਤ
44- ਇਸ਼ੁਰੂ ਉਡਾਨਾ, ਸ਼੍ਰੀਲੰਕਾ
ਇਹ ਖ਼ਬਰ ਪੜ੍ਹੋ- ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ
ਟੀ-20 ਵਿਚ ਆਸਟਰੇਲੀਆਈ ਗੇਂਦਬਾਜ਼ਾਂ ਵਲੋਂ ਦਿੱਤੀਆਂ ਗਈਆਂ ਸਭ ਤੋਂ ਜ਼ਿਆਦਾ ਦੌੜਾਂ
64 ਐਂਡ੍ਰਿਊ ਟਾਈ ਬਨਾਮ ਨਿਊਜ਼ੀਲੈਂਡ, ਆਕਲੈਂਡ 2018
60 ਮਿਸ਼ੇਲ ਸਟਾਰਕ ਬਨਾਮ ਨਿਊਜ਼ੀਲੈਂਡ, ਦੁਬਈ 2021
59 ਕੇਨ ਰਿਚਰਡਸਨ ਬਨਾਮ ਇੰਗਲੈਂਡ, ਐਜਬੇਸਟਨ 2018
ਵਿਸ਼ਵ ਕੱਪ 2021 ਵਿਚ ਸਭ ਤੋਂ ਜ਼ਿਆਦਾ ਡਾਟ ਗੇਂਦਾਂ
79- ਟਿਮ ਸਾਊਦੀ, ਨਿਊਜ਼ੀਲੈਂਡ
71- ਟ੍ਰੇਂਟ ਬੋਲਟ, ਨਿਊਜ਼ੀਲੈਂਡ
63- ਮਿਸ਼ੇਲ ਸਟਾਰਕ, ਆਸਟਰੇਲੀਆ
61 ਐਂਡਮ ਜ਼ਾਂਪਾ, ਆਸਟਰੇਲੀਆ
56- ਜੋਸ਼ ਹੇਜ਼ਲਵੁੱਡ, ਆਸਟਰੇਲੀਆ
55- ਪੈਟ ਕਮਿੰਸ, ਆਸਟਰੇਲੀਆ
ਇਹ ਖ਼ਬਰ ਪੜ੍ਹੋ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਲਈ ਬਹੁਤ-ਬਹੁਤ ਧੰਨਵਾਦ : ਰਵੀ ਸ਼ਾਸਤਰੀ
ਜ਼ਿਕਰਯੋਗ ਹੈ ਕਿ ਮਿਸ਼ੇਲ ਮਾਰਸ਼ ਦੀਆਂ 50 ਗੇਂਦਾਂ ਵਿਚ ਅਜੇਤੂ 77 ਦੌੜਾਂ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਵਨ ਡੇ ਕ੍ਰਿਕਟ ਵਿਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਐਤਵਾਰ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੀ ਗਈ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦੀਆਂ 48 ਗੇਂਦਾਂ ਵਿਚ 85 ਦੌੜਾਂ ਦੀ ਪਾਰੀ ਦੀ ਮਦਦ ਨਾਲ ਚਾਰ ਵਿਕਟਾਂ 'ਤੇ 172 ਦੌੜਾਂ ਬਣਾਈਆਂ। ਜਵਾਬ 'ਚ ਵੱਡੇ ਮੈਚਾਂ ਦੇ ਖਿਡਾਰੀ ਵਾਰਨਰ (38 ਗੇਂਦਾਂ ਵਿਚ 53 ਦੌੜਾਂ) ਤੇ ਮਾਰਸ਼ ਨੇ ਸੱਤ ਗੇਂਦਾਂ ਬਾਕੀ ਰਹਿੰਦੇ ਹੋਏ ਸਿਰਫ 2 ਵਿਕਟਾਂ 'ਤੇ ਜਿੱਤ ਹਾਸਲ ਕੀਤੀ। 2 ਸਾਲ ਪਹਿਲਾਂ 50 ਓਵਰਾਂ ਦੇ ਵਿਸ਼ਵ ਕੱਪ ਵਿਚ ਬਦਕਿਸਮਤੀ ਤਰੀਕੇ ਨਾਲ ਇੰਗਲੈਂਡ ਤੋਂ ਫਾਈਨਲ ਹਾਰਨ ਵਾਲੀ ਨਿਊਜ਼ੀਲੈਂਡ ਟੀਮ ਨੂੰ ਇਕ ਵਾਰ ਫਿਰ ਤੋਂ ਆਈ. ਸੀ. ਸੀ. ਟੂਰਨਾਮੈਂਟ ਵਿਚ ਉਪ ਜੇਤੂ ਰਹਿ ਦੇ ਨਾਲ ਸਬਰ ਕਰਨਾ ਪਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਡੇਵਿਡ ਵਾਰਨਰ ਨੇ ਵਿਸ਼ਵ ਕੱਪ 'ਚ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਰਿਕਾਰਡ
NEXT STORY