ਨਵੀਂ ਦਿੱਲੀ- ਭਾਰਤੀ ਟੀਮ ਦੇ ਮੁੱਖ ਕੋਚ ਦੇ ਰੂਪ ਵਿਚ ਆਪਣੇ 7 ਸਾਲ ਦੇ ਲੰਬੇ ਕਾਰਜਕਾਲ ਦੇ ਅੰਤ ਤੋਂ ਬਾਅਦ ਰਵੀ ਸ਼ਾਸਤਰੀ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਕੀਤਾ ਹੈ। ਰਵੀ ਨੇ ਐਤਵਾਰ ਨੂੰ ਇਕ ਟਵੀਟ ਵਿਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਅਜਿੰਕਯ ਰਹਾਣੇ ਦਾ ਜ਼ਿਕਰ ਕਰਦੇ ਹੋਏ ਲਿਖਿਆ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਦੇ ਲਈ ਬਹੁਤ-ਬਹੁਤ ਧੰਨਵਾਦ। ਅਜਿਹੀਆਂ ਯਾਦਾਂ ਜਿਨ੍ਹਾਂ ਨੂੰ ਮੈਂ ਯਾਦ ਰੱਖਾਂਗਾ ਤੇ ਇਕ ਟੀਮ ਜਿਸ ਨੂੰ ਉਦੋਂ ਤੱਕ ਯਾਦ ਰੱਖਾਂਗਾ, ਜਦੋ ਤੱਕ ਮੈਂ ਖੇਡ ਦੇਖਣ ਦੇ ਯੋਗ ਰਹਾਂਗਾ।
ਇਹ ਖ਼ਬਰ ਪੜ੍ਹੋ- T20 WC Final, NZ v AUS : 10 ਓਵਰਾਂ ਦੀ ਖੇਡ ਖਤਮ, ਨਿਊਜ਼ੀਲੈਂਡ ਦਾ ਸਕੋਰ 57/1
ਜ਼ਿਕਰਯੋਗ ਹੈ ਕਿ ਸ਼ਾਸਤਰੀ ਨੇ 2014 ਵਿਚ ਭਾਰਤੀ ਟੀਮ ਦੇ ਮੁੱਖ ਕੋਚ ਦੇ ਰੂਪ ਵਿਚ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਮਾਰਗਦਰਸ਼ਨ ਵਿਚ ਭਾਰਤੀ ਟੀਮ ਨੇ ਟੈਸਟ ਸਵਰੂਪ 'ਚ ਚੋਟੀ ਰੈਂਕਿੰਗ ਹਾਸਲ ਕੀਤੀ ਤੇ ਗਾਬਾ ਵਿਚ ਇਤਿਹਾਸਕ ਜਿੱਤ ਦੇ ਨਾਲ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ। ਉਸਦੀ ਕੋਚਿੰਗ ਵਿਚ ਭਾਰਤੀ ਟੀਮ ਨੇ 43 ਟੈਸਟ ਮੈਚ ਖੇਡੇ ਹਨ, ਜਿਸ ਵਿਚ ਟੀਮ ਨੂੰ 25 ਜਿੱਤ ਤੇ 13 ਹਾਰ ਦਾ ਸਾਹਮਣਾ ਕਰਨਾ ਪਿਆ। ਉਸਦੀ ਦੇਖਰੇਖ ਵਿਚ ਖੇਡੇ ਗਏ 76 ਵਨ ਡੇ ਤੇ 65 ਟੀ-20 ਵਿਚੋਂ ਭਾਰਤ 51 ਵਨ ਡੇ ਤੇ 43 ਟੀ-20 ਮੈਚ ਜਿੱਤਣ ਵਿਚ ਸਫਲ ਰਿਹਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਭਾਰਤੀ ਟੀਮ ਦੇ ਨਾਲ ਸ਼ਾਸਤਰੀ ਦਾ ਕਾਰਜਕਾਲ ਵਧੀਆ ਨੋਟ 'ਤੇ ਖਤਮ ਨਹੀਂ ਹੋਇਆ ਕਿਉਂਕਿ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ 'ਚ ਅਸਫਲ ਰਹੀ। ਸ਼ਾਸਤਰੀ ਤੋਂ ਬਾਅਦ ਹੁਣ ਸਾਬਕਾ ਭਾਰਤੀ ਕਪਤਾਨ ਤੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਾਵਿੜ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਦਾਰੀ ਸੰਭਾਲਣ ਲਈ ਤਿਆਰ ਹਨ ਤੇ ਨਿਊਜ਼ੀਲੈਂਡ ਦੇ ਵਿਰੱਧ ਸੀਰੀਜ਼ ਮੁੱਖ ਕੋਚ ਦੇ ਰੂਪ ਵਿਚ ਉਸਦਾ ਪਹਿਲਾ ਅਸਾਈਮੈਂਟ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਗਾਮੀ 17 ਨਵੰਬਰ ਤੋਂ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਖੇਡੇਗੀ। ਤਿੰਨ ਟੀ-20 ਮੈਚਾਂ ਤੋਂ ਬਾਅਦ 2 ਟੈਸਟ ਖੇਡੇ ਜਾਣਗੇ।
ਇਹ ਖ਼ਬਰ ਪੜ੍ਹੋ- ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC Final, NZ v AUS : ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਦਿੱਤਾ 173 ਦੌੜਾਂ ਦਾ ਟੀਚਾ
NEXT STORY