ਬਾਰਸੀਲੋਨਾ— ਡਿਏਗੋ ਮਾਰਾਡੋਨਾ ਨੂੰ ਸ਼ਰਧਾਂਜਲੀ ਦੇਣ ਲਈ ਆਪਣੀ ਜਰਸੀ ਉਤਾਰਨ ਵਾਲੇ ਲਿਓਨਿਲ ਮੇਸੀ 'ਤੇ 600 ਯੂਰੋ (720 ਡਾਲਰ) ਦਾ ਜੁਰਮਾਨਾ ਲਾਇਆ ਗਿਆ ਹੈ। ਸਪੈਨਿਸ਼ ਫ਼ੁੱਟਬਾਲ ਮਹਾਸੰਘ ਦੇ ਮੁਕਾਬਲੇਬਾਜ਼ੀ ਕਮੇਟੀ ਨੇ ਐਤਵਾਰ ਨੂੰ ਸਪੈਨਿਸ਼ ਲੀਗ 'ਚ ਓਸਾਸੁਨਾ 'ਤੇ ਬਾਰਸੀਲੋਨਾ ਦੀ 4-0 ਨਾਲ ਜਿੱਤ ਦੇ ਬਾਅਦ ਇਹ ਜੁਰਮਾਨਾ ਲਾਇਆ ਗਿਆ ਹੈ। ਅਰਜਨਟੀਨਾ ਦੇ ਸਟਾਰ ਮੇਸੀ ਨੇ ਗੋਲ ਕਰਨ ਦੇ ਬਾਅਦ ਬਾਰਸੀਲੋਨਾ ਦੀ ਜਰਸੀ ਉਤਾਰ ਕੇ ਮਾਰਾਡੋਨਾ ਦੇ ਪੁਰਾਣੇ ਕਲੱਬ ਨੇਵੇਲਸ ਓਲਡ ਬੁਆਏਜ਼ ਦੀ ਜਰਸੀ ਪਾਈ। ਇਸ ਤੋਂ ਬਾਅਦ ਦੋਵੇਂ ਹੱਥ ਆਸਮਾਨ 'ਤੇ ਚੁੱਕ ਕੇ ਚੁੰਬਨ (ਕਿਸ ਕਰਨਾ) ਦਿੱਤਾ।
ਇਹ ਵੀ ਪੜ੍ਹੋ :
ਮੈਚ ਦੇ ਬਾਅਦ ਮੇਸੀ ਨੇ ਆਪਣੀ ਇਸ ਤਸਵੀਰ ਦੇ ਨਾਲ ਮਾਰਾਡੋਨਾ ਦੀ ਤਸਵੀਰ ਪੋਸਟ ਕਰਕੇ ਲਿਖਿਆ- ਫੇਅਰਵੈੱਲ, ਡਿਏਗੋ। ਮਾਰਾਡੋਨਾ ਦਾ ਪਿਛਲੇ ਹਫ਼ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਮਹਾਸੰਘ ਨੇ ਬਾਰਸੀਲੋਨਾ 'ਤੇ 180 ਯੂਰੋ ਦਾ ਜੁਰਮਾਨਾ ਕੀਤਾ। ਮੇਸੀ ਨੂੰ ਇਸ ਲਈ ਪੀਲਾ ਕਾਰਡ ਵੀ ਦੇਖਣਾ ਪਿਆ। ਉਹ ਤੇ ਕਲੱਬ ਇਸ ਫੈਸਲੇ ਖ਼ਿਲਾਫ਼ ਅਪੀਲ ਵੀ ਕਰ ਸਕਦੇ ਹਨ।
ਸ਼ਾਹਿਦ ਅਫ਼ਰੀਦੀ ਦੀ ਧੀ ਹਸਪਤਾਲ 'ਚ ਦਾਖ਼ਲ, ਟੂਰਨਾਮੈਂਟ ਛੱਡ ਪਾਕਿਸਤਾਨ ਪਰਤੇ
NEXT STORY