ਨਵੀਂ ਦਿੱਲੀ—ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਸਾਬਕਾ ਖਿਡਾਰੀ ਕਿਰਨ ਮੋਰੇ ਦੀ ਦੇਖ-ਰੇਖ ਵਿਚ ਵਿਕਟਾਂ ਦੇ ਪਿੱਛੇ ਮਿਹਨਤ ਕਰਨ ਨਾਲ ਆਸਟਰੇਲੀਆ ਦੌਰੇ 'ਤੇ ਉਸ ਵਿਚ ਕਾਫੀ ਸੁਧਾਰ ਹੋਇਆ।
ਇੰਗਲੈਂਡ 'ਚ ਚੁਣੌਤੀਪੂਰਨ ਹਾਲਾਤ ਵਿਚ ਵਿਕਟਾਂ ਦੇ ਪਿੱਛੇ ਖਰਾਬ ਪ੍ਰਦਰਸ਼ਨ ਲਈ ਆਲੋਚਨਾ ਝੱਲਣ ਵਾਲੇ ਪੰਤ ਨੇ ਆਸਟਰੇਲੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲੈਂਡ ਵਿਚ ਲਾਲ ਡਿਊਕ ਗੇਂਦ ਦੀ ਸਵਿੰਗ ਕਾਰਨ ਪੰਤ ਨੇ ਬਾਈ ਦੇ ਰੂਪ ਵਿਚ ਕਾਫੀ ਦੌੜਾਂ ਦਿੱਤੀਆਂ ਸਨ। ਆਸਟ੍ਰੇਲੀਆ ਵਿਚ ਹਾਲਾਂਕਿ ਉਸ ਨੇ 20 ਕੈਚ ਫੜ ਕੇ ਵਾਪਸੀ ਕੀਤੀ, ਜਿਸ ਵਿਚ ਐਡੀਲੇਡ 'ਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦੇ ਹੋਏ 11 ਕੈਚ ਫੜਨਾ ਵੀ ਸ਼ਾਮਲ ਹੈ।
ਜਡੇਜਾ ਨੂੰ ਲੈ ਡੁੱਬੀ ਮੋਢੇ ਦੀ ਸੱਟ! ਭਾਰਤੀ ਟੀਮ ਦੀ ਵਿਸ਼ਵ ਕੱਪ ਇਲੈਵਨ ਟੀਮ ਤੋਂ ਬਾਹਰ
NEXT STORY