ਜਲੰਧਰ— ਆਸਟਰੇਲੀਆ ਦੇ ਖਿਲਾਫ ਵਨਡੇ ਅਤੇ ਟੀ-20 ਭਾਰਤੀ ਟੀਮ ਦੇ ਐਲਾਨ ਤੋਂ ਹੁਣ ਲੋਕ ਦੇ ਮਨ 'ਚ ਇਹ ਸਵਾਲ ਖੜ੍ਹ ਹੋ ਰਿਹਾ ਹੈਕਿ ਆਈ.ਸੀ.ਸੀ. ਵਿਸ਼ਵ ਕੱਪ 2019 'ਚ ਕਿਸ ਖਿਡਾਰੀ ਨੂੰ ਭਾਰਤੀ ਟੀਮ ਦਾ ਹਿੱਸਾ ਬਣਾਇਆ ਜਾਵੇਗਾ ਅਤੇ ਕਿਸ ਨੂੰ ਟੀਮ ਤੋਂ ਆਊਟ ਹੋਣ ਪਵੇਗਾ। ਆਸਟਰੇਲੀਆ ਖਿਲਾਫ ਵਨਡੇ ਅਤੇ ਟੀ-20 ਟੀਮ ਲਈ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਟੀਮ ਤੋਂ ਬਾਹਰ ਰੱਖਣਾ ਵੀ ਲੋਕਾਂ ਨੂੰ ਸੋਚਣ ਲਈ ਪਾ ਰਿਹਾ ਹੈ।
ਇਸ ਵਿਚਾਲੇ ਤਮਾਮ ਕ੍ਰਿਕਟ ਐਕਸਪਰਟ ਅਤੇ ਸਾਬਕਾ ਦਿੱਗਜ ਵੀ ਆਪਣੀ-ਆਪਣੀ ਪਸੰਦ ਦੀ ਭਾਰਤੀ ਟੀਮ ਚੁਣ ਰਹੇ ਹਨ, ਜੋ ਵਿਸ਼ਵ ਕੱਪ ਦਾ ਹਿੱਸਾ ਹੋ ਸਕਦੀ ਹੈ। ਅਜਿਹੇ 'ਚ ਜਡੇਜਾ ਦਾ ਟੀਮ 'ਚ ਨਾ ਚੁਣੇ ਜਾਣਾ ਵਿਸ਼ਵ ਕੱਪ 'ਚ ਉਸ ਦੇ ਖੇਡਣ 'ਤੇ ਸ਼ੱਕ ਪੈਦਾ ਕਰ ਰਿਹਾ ਹੈ। ਇਕ ਨਜ਼ਰ ਜਡੇਜਾ ਦੇ ਸਾਲ ਭਰ ਦੇ ਪ੍ਰਦਰਸ਼ਨ 'ਤੇ—
ਏਸ਼ੀਆ ਕੱਪ 'ਚ ਸਾਲ ਬਾਅਦ ਵਾਪਸੀ
ਜਡੇਜਾ ਨੂੰ ਏਸ਼ੀਆ ਕੱਪ ਦੌਰਾਨ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਜਡੇਜਾ ਲਗਭਗ ਇਕ ਸਾਲ ਤੋਂ ਵਨਡੇ ਟੀਮ ਤੋਂ ਬਾਹਰ ਚੱਲ ਰਿਹਾ ਸੀ। ਉਸ ਨੇ ਪਿਛਲੇ ਸਾਲ (2017) ਵੈਸਟਇੰਡੀਜ਼ ਖਿਲਾਫ ਕਿੰਗਸਟਨ 'ਚ ਖੇਡੇ ਗਏ ਵਨਡੇ ਮੈਚ 'ਚ ਹਿੱਸਾ ਲਿਆ ਸੀ।
ਟੀਮ ਤੋਂ ਬਾਹਰ ਹੋਣ ਦਾ ਮੁੱਖ ਕਾਰਨ
ਆਸਟਰੇਲੀਆ 'ਚ ਜਡੇਜਾ ਦੀ ਸੱਟ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਭਾਰਤ ਜਦੋਂ ਦੂਜਾ ਟੈਸਟ ਮੈਚ ਹਾਰ ਗਿਆ ਸੀ ਤਾਂ ਕ੍ਰਿਕਟ ਵਿਸ਼ੇਸ਼ਕਾਂ ਨੇ ਚੋਣਕਾਰੀਆਂ 'ਤੇ ਸਵਾਲ ਚੁੱਕੇ ਸਨ ਜਿਸ 'ਤੇ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਸੀ ਕਿ ਜਡੇਜਾ ਆਸਟਰੇਲੀਆ ਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਨਹੀਂ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜਡੇਜਾ ਜਦੋਂ ਰਣਜੀ ਟ੍ਰਾਫੀ ਦਾ ਮੈਚ ਖੇਡ ਰਿਹਾ ਸੀ ਤਾਂ ਉਸ ਦੇ ਮੋਢੇ 'ਤੇ ਸੱਟ ਲੱਗ ਗਈ ਸੀ। ਆਸਟਰੇਲੀਆ ਪਹੁੰਚਣ ਦੇ ਚਾਰ ਦਿਨ ਬਾਅਦ ਉਨ੍ਹਾਂ ਨੂੰ ਇੰਜੈਕਸ਼ਨ ਦਿੱਤੇ ਗਏ ਸਨ। ਕੋਚ ਦੇ ਬਿਆਨ ਨੂੰ ਲੈ ਕੇ ਇਹ ਸਵਾਲ ਉੱਠਣ ਲੱਗੇ ਸਨ ਕਿ ਜਦੋਂ ਜਡੇਜਾ ਫਿਟ ਨਹੀਂ ਸਨ ਤਾਂ ਉਨ੍ਹਾਂ ਨੂੰ ਕਿਉਂ ਆਸਟਰੇਲੀਆ ਲਿਜਾਇਆ ਗਿਆ। ਬੀ.ਸੀ.ਸੀ.ਆਈ. ਨੇ ਸਾਰੀਆਂ ਗੱਲਾਂ 'ਤੇ ਰੋਕ ਲਗਾਉਂਦੇ ਹੋਏ ਜਡੇਜਾ ਨੂੰ ਆਸਟਰੇਲੀਆ ਟੈਸਟ ਸੀਰੀਜ਼ ਲਈ ਫਿੱਟ ਕਰਾਰ ਦਿੱਤਾ ਸੀ।
ਜਡੇਜਾ ਦੀ ਜਗ੍ਹਾ ਕੁਲਦੀਪ ਦੀ ਐਂਟਰੀ

ਪਿਛਲੇ ਕੁਝ ਸਮੇਂ ਤੋਂ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਦਰਕਿਨਾਰ ਕਰ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਲ ਨੂੰ ਭਾਰਤ ਟੀਮ 'ਚ ਲਗਾਤਾਰ ਮੌਕੇ ਦਿੱਤੇ ਜਾ ਰਹੀ ਹੈ। ਆਸਟਰੇਲੀਆ ਖਿਲਾਫ 2 ਸਪਿੰਨਰਾਂ ਨੂੰ ਉਤਾਰਨ ਦੀ ਭਾਰਤ ਦੀ ਰਣਨੀਤੀ ਕਾਰਗਰ ਵੀ ਸਾਬਤ ਹੋਈ ਹੈ। ਇਸ ਕਾਰਨ ਉਸ ਨੂੰ ਟੀਮ ਤੋਂ ਬਾਹਰ ਰੱਖਿਆ ਜਾ ਰਿਹਾ ਹੈ।
ਪੁਲਵਾਮਾ ਹਮਲਾ : ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੀ ਪੜਾਈ ਦਾ ਖਰਚ ਚੁੱਕਣਗੇ ਸਹਿਵਾਗ
NEXT STORY