ਸਪੋਰਟਸ ਡੈਸਕ : ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜਾਦ ਗੋਢੇ ਦੀ ਸੱਟ ਕਾਰਨ ਵਰਲਡ ਕੱਪ 'ਚੋਂ ਬਾਹਰ ਹੋ ਗਏ। ਉਹ ਹੁਣ ਅੱਗੇ ਦੇ ਮੈਚਾਂ 'ਚ ਨਹੀਂ ਖੇਡ ਸਕਣਗੇ। ਟੂਰਨਾਮੈਂਟ ਦੇ ਆਯੋਜਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਕਟਕੀਪਰ ਬੱਲੇਬਾਜ਼ ਸ਼ਹਿਜਾਦ ਦੀ ਜਗ੍ਹਾ 'ਤੇ ਇਕਰਾਮ ਅਲੀ ਖਿਲ ਨੂੰ ਅਫਗਾਨਿਸਤਾਨ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਇਹ ਅਫਗਾਨਿਸਤਾਨ ਲਈ ਕਰਾਰਾ ਝਟਕਾ ਹੈ ਜਿਨ੍ਹੇ ਆਪਣੇ ਪਹਿਲਾਂ ਦੋਨੋਂ ਮੈਚਾਂ 'ਚ ਹਾਰ ਦਾ ਮੂੰਹ ਦੇਖਿਆ ਹੈ। ਇਸ 32 ਸਾਲ ਦਾ ਖਿਡਾਰੀ ਨੇ ਆਸਟਰੇਲੀਆ ਤੇ ਸ਼੍ਰੀਲੰਕਾ ਦੇ ਖਿਲਾਫ ਸਿਰਫ 7 ਦੌੜਾਂ ਬਣਾਈਆਂ ਸਨ। ਆਈ. ਸੀ. ਸੀ. ਨੇ ਬਿਆਨ 'ਚ ਕਿਹਾ, 'ਆਈ. ਸੀ. ਸੀ. ਨੇ ਟੂਰਨਾਮੈਂਟ ਦੇ ਬਾਕੀ ਬਚੇ ਮੈਚਾਂ ਲਈ ਮੁਹੰਮਦ ਸ਼ਹਿਜਾਦ ਦੀ ਜਗ੍ਹਾ ਇਕਰਾਮ ਅਲੀ ਖਿੱਲ ਨੂੰ ਅਫਗਾਨਿਸਤਾਨ ਦੀ ਟੀਮ 'ਚ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿਕਟਕੀਪਰ ਸ਼ਹਿਜਾਦ ਦੇ ਗੋਢੇ 'ਤੇ ਸੱਟ ਲੱਗਣ ਦੇ ਕਾਰਨ ਹੁਣ ਉਹ ਅੱਗੇ ਨਹੀਂ ਖੇਡ ਸਕਣਗੇ
ਧੋਨੀ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਸ਼ਖਸ ਹੋਇਆ ਗ੍ਰਿਫਤਾਰ
NEXT STORY