ਨਵੀਂ ਦਿੱਲੀ—ਭਾਰਤੀ ਟੀਮ ਦੇ ਸਾਬਕਾ ਖਿਡਾਰੀ ਮੁਹੰਮਦ ਕੈਫ ਸਿਆਸੀ ਅਤੇ ਸਮਾਜਿਕ ਮੁੱਦਿਆਂ 'ਤੇ ਹਮੇਸ਼ਾ ਆਪਣੀ ਸਲਾਹ ਦਿੰਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹੋਏ ਉਨ੍ਹਾਂ ਨੇ ਇਕ ਸ਼ਾਨਦਾਰ ਟਵੀਟ ਕੀਤਾ,ਜਿਸ ਜ਼ਰੀਏ ਉਨ੍ਹਾਂ ਨੇ ਧਰਮ ਅਤੇ ਜਾਤੀ ਖਿਲਾਫ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਕੈਫ ਨੇ ਟਵੀਟ ਕਰਦੇ ਲਿਖਿਆ '' ਲੱਗਾ ਦਿਓ ਜਾਤੀ ਦਾ ਲੇਵਲ ਲਹੂ 'ਤੇ ਵੀ, ਦੇਖਦੇ ਹਾਂ ਕਿੰਨੇ ਲੋਕ ਇਸ ਨੂੰ ਲੈਣ ਤੋਂ ਮਨ੍ਹਾ ਕਰਦੇ ਹਨ। ਉਨ੍ਹਾਂ ਵਲੋਂ ਇਹ ਟਵੀਟ ਕਰਨ ਤੋਂ ਬਾਅਦ ਲੋਕਾਂ ਨੇ ਉਸ ਦੀ ਜੰਮ ਕੇ ਤਾਰੀਫ ਕੀਤੀ। ਇਕ ਯੂਜ਼ਰ ਨੇ ਲਿਖਿਆ ਕਿ ਸਰ ਮੈਂ ਹਿੰਦੂ ਹਾਂ ਪਰ ਮੇਰੇ 75 ਫੀਸਦੀ ਦੋਸਤ ਮੁਸਲਮਾਨ ਹਨ। ਉਹ ਸਾਡੀ ਪੂਜਾ 'ਚ ਆਉਂਦੇ ਹਨ ਅਤੇ ਅਸੀਂ ਉਨ੍ਹਾਂ ਦੀ ਈਦ 'ਤੇ ਜਾਂਦੇ ਹਾਂ। ਸਿਰਫ ਕੁੱਝ ਲੋਕ ਬਦਨਾਮ ਕਰਦੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਸਰ ਤੁਸੀਂ ਸਹੀ ਕਿਹਾ, ਲਹੂ ਦਾ ਕੋਈ ਧਰਮ ਜਾਂ ਕੋਈ ਰੰਗ ਨਹੀਂ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਮੁਹੰਮਦ ਕੈਫ ਨੇ ਹਾਲ 'ਚ ਬੰਗਾਲ 'ਚ ਭੜਕੀ ਹਿੰਸਾ 'ਤੇ ਵੀ ਅਜਿਹੀ ਗੱਲ ਲਿਖੀ ਸੀ ਜਿਸ 'ਤੇ ਉਸ ਦੀ ਜੰਮ ਕੇ ਤਾਰੀਫ ਹੋਈ ਸੀ। ਕੈਫ ਨੇ ਉਸ ਸਮੇਂ ਲਿਖਿਆ ਸੀ ਕਿ ਮੁਹੰਮਦ ਸਾਹਿਬ ਨੂੰ ਕਿਸੇ ਦੀ ਫੇਸਬੁੱਕ ਪੋਸਟ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਤਾਂ ਫਿਰ ਸਾਨੂੰ ਇਨਸਾਨਾਂ ਨੂੰ ਕਿਉਂ ਪੜ ਰਿਹਾ ਹੈ।
ਸ਼੍ਰੀਲੰਕਾ ਦੇ ਇਸ ਗੇਂਦਬਾਜ਼ 'ਤੇ ਲੱਗੀ ਪਾਬੰਦੀ ਖਤਮ, ਜ਼ਲਦ ਹੀ ਮਿਲੇਗੀ ਟੀਮ 'ਚ ਜਗ੍ਹਾ
NEXT STORY