ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਰੁਖ ਵੀ ਹੁਣ ਹਮਲਾਵਰ ਹੋ ਗਿਆ ਹੈ। ਉਨ੍ਹਾਂ ਪਤਨੀ ਹਸੀਨ ਜਹਾਂ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਲਈ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਪਤਨੀ ਵੱਲੋਂ ਲਾਏ ਗਏ ਦਹੇਜ ਲਈ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸ਼ਮੀ ਕਿਹਾ ਕਿ ਹਸੀਨ ਨੇ ਪੂਰੇ ਸਾਲ 'ਚ ਮੇਰੇ ਕ੍ਰੈਡਿਟ ਕਾਰਡ ਤੋਂ ਡੇਢ ਕਰੋੜ ਰੁਪਏ ਦੀ ਸ਼ਾਪਿੰਗ ਕੀਤੀ ਹੈ। ਅਜਿਹੇ 'ਚ ਉਹ ਦਹੇਜ ਪੀੜਤਾ ਕਿਵੇਂ ਹੋ ਗਈ? ਹਸੀਨ ਝੂਠੀ ਹੈ ਅਤੇ ਦੋਸ਼ ਲਾਉਣਾ ਉਸ ਦੀ ਆਦਤ ਹੈ। ਤਿੰਨ ਸਾਲ ਦੇ ਅੰਦਰ ਉਸ ਨੇ ਤਿੰਨ ਹਜ਼ਾਰ ਲੋਕਾਂ 'ਤੇ ਦੋਸ਼ ਲਾਏ ਹਨ। ਘਰ 'ਚ ਕੰਮ ਕਰਨ ਵਾਲੇ ਨੌਕਰ 'ਤੇ ਵੀ ਉਸ ਨੇ ਇਲਜ਼ਾਮ ਲਾਏ ਸਨ।
ਪਤਨੀ ਹਸੀਨ ਦੇ ਗੰਭੀਰ ਦੋਸ਼ਾਂ ਨਾਲ ਘਿਰੇ ਸ਼ਮੀ 10 ਦਿਨਾਂ ਬਾਅਦ ਉਹ ਇਸ ਮਾਮਲੇ 'ਚ ਕਾਫੀ ਹਮਲਾਵਰ ਦਿਸੇ। ਉਨ੍ਹਾਂ ਕਿਹਾ ਕਿ ਪਤਨੀ ਦੇ ਕਹਿਣ 'ਤੇ ਕੋਲਕਾਤਾ 'ਚ ਉਸ ਦੇ ਨਾਂ 'ਤੇ ਮਕਾਨ ਲੈ ਕੇ ਦਿੱਤਾ, 2 ਕਾਰਾਂ ਉਸ ਦੇ ਕੋਲ ਹਨ। ਹਸੀਨ ਸਾਰੀ ਸ਼ਾਪਿੰਗ ਮੇਰੇ ਕ੍ਰੈਡਿਟ ਕਾਰਡ ਨਾਲ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਦੱਖਣੀ ਅਫਰੀਕਾ ਦੌਰੇ 'ਤੇ ਟੀਮ ਦੇ ਨਾਲ ਗਏ ਸਨ ਤਾਂ ਹਸੀਨ ਨੇ ਹੀਰੇ ਦੀ ਮੁੰਦਰੀ ਲਿਆਉਣ ਲਈ ਕਿਹਾ ਸੀ। ਇਸ ਲਈ ਉਹ 250 ਕਿਲੋਮੀਟਰ ਦੂਰ ਗਏ ਸਨ। ਇਸ ਤੋਂ ਬਾਅਦ ਪਰਤਦੇ ਸਮੇਂ ਦੁਬਈ ਤੋਂ ਗਹਿਣੇ ਲਿਆਉਣ ਦੀ ਜ਼ਿੱਦ ਕੀਤੀ। ਨਾ ਲਿਆਉਣ 'ਤੇ ਵਿਵਾਦ ਕਰਨ ਦੀ ਧਮਕੀ ਦਿੱਤੀ ਸੀ। ਮੇਰੇ ਮੋਬਾਇਲ ਦੀ ਵਟਸਐਪ ਚੈਟਿੰਗ ਇਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਹਸੀਨ ਲਾਲਚੀ ਅਤੇ ਸ਼ੱਕੀ ਮਹਿਲਾ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰੋ ਤਾਂ ਵੀ ਉਹ ਸ਼ੱਕ ਕਰਦੀ ਸੀ। ਸ਼ਮੀ ਨੇ ਕਿਹਾ ਕਿ ਹਸੀਨ ਨੇ ਸੁਲਹ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਹੁਣ ਉਹ ਕਾਨੂੰਨੀ ਲੜਾਈ ਲੜਨਗੇ ਅਤੇ ਖੁਦ ਨੂੰ ਬੇਕਸੂਰ ਸਾਬਤ ਕਰਨਗੇ।
ਬੰਗਲਾਦੇਸ਼ੀ ਕਪਤਾਨ ਨੇ ਕਿਹਾ- ਇਸ ਲਈ ਅਸੀਂ ਫਾਈਨਲ 'ਚ ਜਿੱਤ ਦੇ ਦਾਅਵੇਦਾਰ
NEXT STORY