ਕੋਲੰਬੋ (ਬਿਊਰੋ)— ਭਾਰਤ ਖਿਲਾਫ ਟੀ-20 ਟਰਾਈ ਸੀਰੀਜ਼ ਦੇ ਫਾਈਨਲ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਕਿਹਾ ਕਿ ਕਰੀਬੀ ਮੁਕਾਬਲੇ ਵਿਚ ਮੇਜ਼ਬਾਨ (ਸ਼੍ਰੀਲੰਕਾ) ਨੂੰ ਹਰਾਉਣ ਦੇ ਬਾਅਦ ਉਨ੍ਹਾਂ ਦੀ ਟੀਮ ਲੈਅ ਵਿਚ ਹੈ। ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਬੇਹੱਦ ਹੀ ਰੋਮਾਂਚਕ ਮੁਕਾਬਲੇ ਵਿਚ ਦੋ ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ।
ਸ਼ਾਕਿਬ ਨੇ ਕਿਹਾ, ''ਭਾਰਤੀ ਟੀਮ ਕਾਫ਼ੀ ਚੰਗੀ ਹੈ, ਪਰ ਅਸੀਂ ਲੈਅ ਵਿਚ ਹਾਂ, ਉਮੀਦ ਹੈ ਕਿ ਅਸੀਂ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਾਂਗੇ।'' ਸੈਮੀਫਾਈਨਲ (ਸ਼੍ਰੀਲੰਕਾ ਖਿਲਾਫ ਪਿਛਲੇ ਮੁਕਾਬਲੇ) ਦੇ ਬਾਰੇ ਵਿਚ ਗੱਲ ਕਰਦੇ ਹੋਏ, ਸ਼ਾਕਿਬ ਨੇ ਕਿਹਾ, ''ਟੀ-20 ਮੈਚ ਵਿਚ ਤੁਸੀਂ ਇਸ ਤੋਂ ਜ਼ਿਆਦਾ ਉਮੀਦ ਨਹੀਂ ਕਰ ਸਕਦੇ, ਉੱਥੇ ਸਭ ਕੁਝ ਸੀ- ਭਾਵਨਾਵਾਂ, ਡਰਾਮਾ, ਸਭ ਕੁਝ। ਅਸੀਂ ਭਾਗਸ਼ਾਲੀ ਸੀ ਕਿ ਇਸਨੂੰ ਜਿੱਤ ਸਕੇ।''
ਉਨ੍ਹਾਂ ਨੇ ਕਿਹਾ, 'ਕੁਸਲ ਪਰੇਰਾ ਅਤੇ ਥਿਸਾਰਾ ਪਰੇਰਾ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਅਤੇ ਅਜਿਹੀ ਹਾਲਤ ਵਿਚ ਲੈ ਆਏ ਜਿਥੋਂ ਉਹ ਜਿੱਤ ਸਕਦੇ ਸਨ। ਇਸ ਲਈ ਮੈਨੂੰ ਪਤਾ ਸੀ ਕਿ ਮੈਂ ਆਪਣਾ ਸੌ ਫ਼ੀਸਦੀ ਨਹੀਂ ਦੇ ਪਾਵਾਂਗੇ ਅਤੇ ਮੇਰੇ ਲਈ ਜ਼ਰੂਰੀ ਸੀ ਕਿ ਮਹਮੂਦੁਲਾਹ ਨੂੰ ਸਟਰਾਇਕ ਦੇਵਾਂ। ਆਖਰੀ ਪੰਜ ਓਵਰਾਂ ਨੂੰ ਵੇਖਿਆ ਜਾਵੇ ਤਾਂ ਇਹ ਸਾਡੀ ਸਰਵਸ੍ਰੇਸ਼ਠ ਪਾਰੀਆਂ ਵਿਚੋਂ ਇਕ ਸੀ।'' ਮਹਮੂਦੁਲਾਹ ਨੇ 18 ਗੇਂਦਾਂ ਵਿਚ 43 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਅਤੇ ਮੈਨ ਆਫ ਦਿ ਮੈਚ ਰਹੇ।
ਫੈਡਰਰ ਇੰਡੀਅਨ ਵੇਲਸ ਦੇ ਫਾਈਨਲ 'ਚ, ਡੇਲ ਪੋਤਰੋ ਨਾਲ ਹੋਵੇਗਾ ਮੁਕਾਬਲਾ
NEXT STORY