ਮਾਨਚੈਸਟਰ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਭਾਵੇ ਹੀ ਇੰਗਲੈਂਡ 'ਚ ਚੱਲ ਰਹੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਪਰ ਇਕ ਵਾਰ ਫਿਰ ਵਿਵਾਦਾਂ 'ਚ ਆ ਗਏ ਹਨ। ਵੱਡੀ ਗੱਲ ਇਹ ਹੈ ਕਿ ਇਸ ਵਾਰ ਵੀ ਸ਼ੰਮੀ ਇਕ ਮਹਿਲਾ ਦੇ ਕਾਰਨ ਹੀ ਵਿਵਾਦਾਂ 'ਚ ਹੈ। ਜ਼ਿਕਰਯੋਗ ਹੈ ਕਿ ਗੈਰ-ਮਹਿਲਾਵਾਂ ਦੇ ਸਬੰਧਾਂ ਦੇ ਚਲਦੇ ਸ਼ੰਮੀ ਦਾ ਆਪਣੀ ਪਤਨੀ ਹਸੀਨ ਜਹਾਂ ਨਾਲ ਲੰਮਾ ਵਿਵਾਦ ਰਿਹਾ ਹੈ। ਸ਼ੰਮੀ 'ਤੇ ਪਤਨੀ ਹਸੀਨ ਜਹਾਂ ਨੇ ਵੱਖ-ਵੱਖ ਮਹਿਲਾਵਾਂ ਨਾਲ ਸਬੰਧ ਰੱਖਣ ਦਾ ਦੋਸ਼ ਲਗਾਇਆ ਸੀ। ਤਾਜ਼ਾ ਮਾਮਲੇ 'ਚ ਸੋਫੀਆ ਨਾਂ ਦੀ ਇਕ ਮਹਿਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੈਸੇਜ਼ ਕਰ ਸ਼ੰਮੀ ਦੇ ਵਰਤਾਵ 'ਤੇ ਸਵਾਲ ਚੁੱਕਿਆ ਹੈ। ਪਤਨੀ ਤੋਂ ਵਿਵਾਦ ਦੇ ਬਾਅਦ ਤਾਂ ਸ਼ੰਮੀ ਬਚ ਗਏ ਸੀ ਪਰ ਉਸਦੀ ਬਹੁਤ ਆਲੋਚਨਾ ਹੋਈ ਸੀ।
ਦਰਅਸਲ ਸੋਫੀਆ ਨਾਂ ਦੀ ਇਸ ਮਹਿਲਾ ਨੇ ਸ਼ੰਮੀ ਦੀ ਤਸਵੀਰ ਵਾਲੀ ਪੋਸਟ ਕਰਦੇ ਹੋਏ ਸਵਾਲ ਕੀਤਾ- ਕੋਈ ਮੈਨੂੰ ਦੱਸੇਗਾ ਕਿ 1.4 ਮਿਲੀਅਨ ਫਾਲੋਅਰਸ ਵਾਲਾ ਇਕ ਕ੍ਰਿਕਟ ਪਲੇਅਰ ਮੈਨੂੰ ਮੈਸੇਜ਼ ਕਿਉਂ ਕਰ ਰਿਹਾ ਹੈ। ਸੋਫੀਆ ਦੀ ਪੋਸਟ ਦੇ ਇਸ ਸਕ੍ਰੀਨ ਸ਼ਾਟ 'ਚ ਸ਼ੰਮੀ ਆਪਣੇ ਆਫੀਸ਼ੀਅਲ ਅਕਾਊਂਟ ਨਾਲ ਸੋਫੀਆ ਨੂੰ ਉਸਦੇ ਇੰਸਟਾਗ੍ਰਾਮ ਅਕਾਊਂਟ 'ਤੇ ਮੈਸੇਜ਼ ਕਰਦੇ ਹੋਏ ਉਸ ਨੂੰ ਨਮਸਕਾਰ ਕਰਦੇ ਦਿਖਾਈ ਦੇ ਰਹੇ ਹਨ। ਸੋਫੀਆ ਦਾ ਇਹ ਪੋਸਟ ਇੰਨ੍ਹੀ ਤੇਜ਼ੀ ਨਾਲ ਵਾਇਰਲ ਹੋਇਆ ਕਿ ਸ਼ੰਮੀ ਫਿਰ ਵਿਵਾਦਾਂ 'ਚ ਫਸ ਗਏ। ਸ਼ੰਮੀ ਇਸ ਸਮੇਂ ਭਾਰਤ ਦੀ ਵਿਸ਼ਵ ਕੱਪ ਟੀਮ ਦੇ ਨਾਲ ਇੰਗਲੈਂਡ 'ਚ ਹੈ।
ਜਾਣਕਾਰੀ ਅਨੁਸਾਰ ਸੋਫੀਆ ਇੰਗਲੈਂਡ ਦੀ ਰਹਿਣ ਵਾਲੀ ਹੈ ਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ੰਮੀ ਇਸ ਤੋਂ ਪਹਿਲਾਂ ਵੀ ਵਿਵਾਦਾਂ 'ਚ ਰਹੇ ਜਦੋਂ ਉਸਦੀ ਪਤਨੀ ਹਸੀਨ ਜਹਾਂ ਨੇ ਉਸ 'ਤੇ ਗੈਰ-ਮਹਿਲਾਵਾਂ ਨਾਲ ਅਪਮਾਨਜਨਕ ਮੈਸੇਜ਼ ਤੇ ਚੈਟ ਕਰਨ ਦਾ ਦਾਅਵਾ ਕੀਤਾ ਸੀ। ਹਸੀਨ ਜਹਾਂ ਨੇ ਫਿਰ ਇਨ੍ਹਾਂ ਮੈਸੇਜ਼ ਤੇ ਚੈਟ ਦੇ ਸਕ੍ਰੀਨ ਸ਼ਾਟ ਲੈ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਸਨ।
ਵਿਸ਼ਵ ਚੈਂਪੀਅਨਸ਼ਿਪ ਟੀਮ 'ਚ ਪੰਘਲ ਨੂੰ ਸਿੱਧੀ ਐਂਟਰੀ
NEXT STORY