ਆਬੂ ਧਾਬੀ - ਰਾਇਲ ਚੈਲੇਂਜਰਸ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਚੱਲ ਰਹੇ ਮੈਚ 'ਚ ਆਈ.ਪੀ.ਐੱਲ. ਦਾ ਇੱਕ ਯੂਨੀਕ ਰਿਕਾਰਡ ਵੀ ਬਣਾ ਦਿੱਤਾ। ਦਰਅਸਲ, ਸਿਰਾਜ ਨੇ ਆਪਣੇ ਪਹਿਲੇ ਦੋ ਓਵਰਾਂ 'ਚ ਕੋਲਕਾਤਾ ਦੇ ਤਿੰਨ ਵਿਕਟ ਹਾਸਲ ਕੀਤੇ ਸਨ। ਇਹ ਦੋਵੇਂ ਓਵਰ ਮੇਡਨ ਵੀ ਰਹੇ। ਇਸ ਤਰ੍ਹਾਂ ਉਹ ਆਈ.ਪੀ.ਐੱਲ. ਦੇ ਇਤਿਹਾਸ 'ਚ ਲਗਾਤਾਰ ਦੋ ਮੇਡਨ ਓਵਰ ਸੁੱਟਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ।
ਕੋਲਕਾਤਾ ਨੂੰ ਪਾਵਰਪਲੇਅ 'ਚ ਸਭ ਤੋਂ ਘੱਟ ਸਕੋਰ 'ਤੇ ਰੋਕਿਆ
ਸਿਰਾਜ ਦਾ ਕਹਿਰ ਇਸ ਕਦਰ ਹਾਵੀ ਸੀ ਕਿ ਕੋਲਕਾਤਾ ਦੀ ਟੀਮ ਨੇ ਆਈ.ਪੀ.ਐੱਲ. ਇਤਿਹਾਸ 'ਚ ਪਾਵਰਪਲੇਅ ਦਾ ਸਭ ਤੋਂ ਹੇਠਲਾ ਸਕੋਰ ਇਸ ਮੈਚ 'ਚ ਬਣਾਇਆ। ਛੇ ਓਵਰ ਹੋਣ ਤੱਕ ਕੇਕੇਆਰ ਦਾ ਸਕੋਰ 4 ਵਿਕਟ ਗੁਆ ਕੇ 17 ਦੌੜਾਂ ਸੀ।
ਦੇਖੋ ਰਿਕਾਰਡ-
17/4 ਬਨਾਮ ਆਰ.ਸੀ.ਬੀ., ਅਬੂ ਧਾਬੀ 2020
21/3 ਬਨਾਮ ਡੇੱਕਨ, ਕੇਪ ਟਾਉਨ 2009
22/4 ਬਨਾਮ ਸੀ.ਐੱਸ.ਕੇ., ਚੇਂਨਈ 2010
24/3 ਬਨਾਮ ਪੰਜਾਬ, ਅਬੂ ਧਾਬੀ 2014
ਆਈ.ਪੀ.ਐੱਲ. : ਪਾਵਰਪਲੇਅ 'ਚ ਸਭ ਤੋਂ ਸਰਬੋਤਮ ਇਕੋਨਮੀ (3 ਓਵਰ)
ਸਿਰਾਜ : 0.7 (3 ਵਿਕਟ)
ਐਡਵਡਰਸ : 0.7 (0)
ਅਸ਼ਵਿਨ : 1 (1)
ਉਮੇਸ਼ : 1.3 (3)
ਹਿਲਫੇਨਹਾਸ : 1.3 (2)
ਨਹਿਰਾ : 1.3 (1)
ਪ੍ਰਵੀਨ : 1.3 (0)
ਗੇਂਦਬਾਜ਼ ਦੇ ਸਿਰ ਦੇ ਉੱਪਰੋਂ ਸ਼ਾਟ ਮਾਰਨਾ ਬੇਹੱਦ ਪਸੰਦ: ਐਰੋਨ ਫਿੰਚ
NEXT STORY