ਨਵੀਂ ਦਿੱਲੀ– ਭਾਰਤ ਦੀ ਮੋਨਾ ਅਗਰਵਾਲ ਤੇ ਆਦਿੱਤਿਆ ਗਿਰੀ ਦੀ ਜੋੜੀ ਨੇ ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਮਿਕਸਡ ਟੀਮ ਏਅਰ ਰਾਈਫਲ ਸਟੈਂਡਿੰਗ (ਐੱਸ. ਐੱਚ.-1) ਪ੍ਰਤੀਯੋਗਿਤਾ ’ਚ ਐਤਵਾਰ ਨੂੰ ਚਾਂਦੀ ਤਮਗਾ ਜਿੱਤ ਲਿਆ। ਭਾਰਤ ਨੇ ਐਤਵਾਰ ਨੂੰ ਦੋ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ। ਟੋਕੀਓ ਪੈਰੰਲਿਪਕ ਦੇ ਸੋਨ ਤਮਗਾ ਜੇਤੂ ਮਨੀਸ਼ ਨਰਵਾਲ ਤੇ ਉਸਦੀ ਜੋੜੀਦਾਰ ਰੂਬੀਨਾ ਫਰਾਂਸਿਸ ਮਿਕਸਡ ਟੀਮ 10 ਮੀਟਰ ਏਅਰ ਪਿਸਟਲ (ਐੱਸ. ਐੱਚ.-1) ਸੋਨ ਤਮਗਾ ਮੈਚ ’ਚ ਚੀਨ ਦੇ ਲੀ ਮਿਨ ਤੇ ਯਾਂਗ ਚਾਓ ਹੱਥੋਂ 12-16 ਨਾਲ ਹਾਰ ਗਈ। ਭਗਤੀ ਸ਼ਰਮਾ ਤੇ ਰੁਦ੍ਰਾਂਕਸ਼ ਖੰਡੇਲਵਾਲ ਦੀ ਭਾਰਤੀ ਜੋੜੀ ਨੇ ਇਸ ਪ੍ਰਤੀਯੋਗਿਤਾ ’ਚ ਯੇਨਿਗਲਾਡਿਸ ਸੁਅਾਰੇਜ ਤੇ ਲੌਰਿਗਾ ਰੋਡ੍ਰਿਗੇਜ਼ ਦੀ ਕਿਊਬਾ ਦੀ ਜੋੜੀ ਨੂੰ 168 ਨਾਲ ਹਰਾ ਕੇ ਕਾਂਸੀ ਤਮਗਾ ਵੀ ਜਿੱਤਿਆ।
ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਰੋਮਾਂਚਕ ਮੋੜ ’ਤੇ
NEXT STORY