ਪੈਰਿਸ— ਮੋਨਾਕੋ ਨੇ ਸ਼ੁਰੂ ’ਚ ਪਿੱਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਕੇ ਰੂਮਿਲੀ ਵਿਲੀਅਰਸ ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਫ਼੍ਰੈਂਚ ਕੱਪ ਫ਼ੁੱਟਬਾਲ ਟੂਰਨਾਮੈਂਟ ਦੇ ਫ਼ਾਈਨਲ ’ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਪੈਰਿਸ ਸੇਂਟ ਜਰਮੇਨ (ਪੀ. ਐੱਸ. ਜੀ.) ਨਾਲ ਹੋਵੇਗਾ। ਪੀ. ਐੱਸ. ਜੀ. ਨੇ ਲਗਾਤਾਰ ਸਤਵੀਂ ਵਾਰ ਫ਼ਾਈਨਲ ’ਚ ਜਗ੍ਹਾ ਬਣਾਈ ਤੇ ਬੁੱਧਵਾਰ ਨੂੰ ਉਹ 14ਵਾਂ ਖ਼ਿਤਾਬ ਜਿੱਤਣ ਦੇ ਉਦੇਸ਼ ਨਾਲ ਮੈਦਾਨ ’ਤੇ ਉਤਰੇਗਾ। ਮੋਨਾਕੋ ਛੇਵੀਂ ਵਾਰ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਉਸ ਨੇ ਆਖ਼ਰੀ ਖ਼ਿਤਾਬ 1991 ’ਚ ਜਿੱਤਿਆ ਸੀ।
ਉਹ 2010 ’ਚ ਫ਼ਾਈਨਲ ’ਚ ਪਹੁੰਚਿਆ ਸੀ ਪਰ ਉਦੋਂ ਪੀ. ਐੱਸ. ਜੀ. ਤੋਂ ਹਾਰ ਗਿਆ ਸੀ। ਐਲੇਕਸੀ ਪੇਗੁਟ ਨੇ 20ਵੇਂ ਮਿੰਟ ’ਚ ਹੀ ਰੂਮਿਲੀ ਨੂੰ ਬੜ੍ਹਤ ਦਿਵਾ ਦਿੱਤੀ ਸੀ। ਮੋਨਾਕੋ ਨੇ ਇਸ ਦੇ 7 ਮਿੰਟ ਬਾਅਦ ਆਰਥਰ ਬੋਜੋਨ ਦੇ ਆਤਮਘਾਤੀ ਗੋਲ ਨਾਲ ਬਰਾਬਰੀ ਕੀਤੀ। ਮਿਡਫ਼ੀਲਡਰ ਓਰੇਲੀਅਨ ਚੋਮੇਨੀ ਨੇ ਪੰਜ ਮਿੰਟ ਬਾਅਦ ਉਸ ਨੂੰ ਬੜ੍ਹਤ ਦਿਵਾ ਦਿੱਤੀ। ਮੋਨਾਕੋ ਵੱਲੋਂ ਇਸ ਤੋਂ ਬਾਅਦ ਬੇਨ ਯੇਡੇਰ, ਸੇਸੇ ਫ਼ੈਬ੍ਰੀਗਾਸ ਤੇ ਰੂਸੀ ਮਿਡਫ਼ੀਲਡਰ ਅਲੈਕਸਾਂਦਰ ਗੋਲੋਵਿਨ ਨੇ ਦੂਜੇ ਹਾਫ਼ ’ਚ ਗੋਲ ਕੀਤੇ।
UFC ਦੀ ਰਿੰਕਗ ਗਰਲ ਬ੍ਰਿਟਨੀ ਪਾਮਰ ਨਵੇਂ ਫੋਟੋਸ਼ੂਟ ’ਚ ਹੋਈ ਬੇਪਰਦਾ
NEXT STORY