ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਇਕਤਰਫਾ ਮੈਚ 'ਚ ਹਰਾ ਕੇ ਆਈਪੀਐੱਲ 2024 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ IPL ਦਾ 17ਵਾਂ ਸੀਜ਼ਨ ਵੀ ਖਤਮ ਹੋ ਗਿਆ ਹੈ। ਖਿਤਾਬ ਜਿੱਤਣ 'ਤੇ ਕੇਕੇਆਰ ਨੂੰ 20 ਕਰੋੜ ਰੁਪਏ ਇਨਾਮ ਵਜੋਂ ਮਿਲਣਗੇ। ਜਦਕਿ ਫਾਈਨਲ 'ਚ ਹਾਰਨ ਵਾਲੀ ਹੈਦਰਾਬਾਦ ਨੂੰ 12.5 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ।
ਇਹ ਵੀ ਪੜ੍ਹੋ : ਇਹ ਰਹੇ ਉਹ ਕਾਰਨ, ਜਿਨ੍ਹਾਂ ਨੇ KKR ਨੂੰ 10 ਸਾਲ ਬਾਅਦ ਬਣਾਇਆ ਚੈਂਪੀਅਨ ਤੇ SRH ਕੋਲੋਂ ਖੋਹ ਲਿਆ 'ਮੌਕਾ'
ਟਾਪ-4 ਟੀਮਾਂ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਹੇਠਾਂ ਅਨੁਸਾਰ ਹੈ
• ਜੇਤੂ (ਕੋਲਕਾਤਾ ਨਾਈਟ ਰਾਈਡਰਜ਼) - 20 ਕਰੋੜ ਰੁਪਏ
• ਉਪ ਜੇਤੂ (ਸਨਰਾਈਜ਼ਰਸ ਹੈਦਰਾਬਾਦ) - 12.5 ਕਰੋੜ ਰੁਪਏ
• ਤੀਜੇ ਨੰਬਰ ਦੀ ਟੀਮ (ਰਾਜਸਥਾਨ ਰਾਇਲਜ਼)- 7 ਕਰੋੜ ਰੁਪਏ
• ਚੌਥੀ ਟੀਮ (ਰਾਇਲ ਚੈਲੰਜਰਜ਼ ਬੰਗਲੌਰ) - 6.5 ਕਰੋੜ ਰੁਪਏ
ਧਿਆਨ ਯੋਗ ਹੈ ਕਿ ਗੌਤਮ ਗੰਭੀਰ ਦੇ ਮੈਂਟਰ ਬਣਦੇ ਹੀ ਕੇਕੇਆਰ ਦੇ ਪੁਰਾਣੇ ਦਿਨ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਈਪੀਐਲ ਇਤਿਹਾਸ ਵਿੱਚ ਆਪਣਾ ਤੀਜਾ ਖਿਤਾਬ ਜਿੱਤ ਲਿਆ। ਚੇਪੌਕ ਮੈਦਾਨ 'ਤੇ ਪਹਿਲਾਂ ਖੇਡਣ ਆਈ ਸਨਰਾਈਜ਼ਰਜ਼ ਹੈਦਰਾਬਾਦ ਨੂੰ ਕੋਲਕਾਤਾ ਦੇ ਗੇਂਦਬਾਜ਼ਾਂ ਨੇ 113 ਦੌੜਾਂ 'ਤੇ ਹੀ ਰੋਕ ਦਿੱਤਾ। ਇਹ ਆਈਪੀਐਲ ਫਾਈਨਲ ਦੇ ਇਤਿਹਾਸ ਦਾ ਸਭ ਤੋਂ ਘੱਟ ਸਕੋਰ ਵੀ ਸੀ।
ਇਹ ਵੀ ਪੜ੍ਹੋ : IPL : ਜਿਸ ਨੇ ਭਾਰਤ ਤੋਂ ਖੋਹਿਆ ਸੀ ਵਿਸ਼ਵ ਕੱਪ, KKR ਨੇ ਉਸ ਟ੍ਰੈਵਿਸ ਹੈੱਡ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ
ਜਵਾਬ 'ਚ ਕੋਲਕਾਤਾ ਨੇ 11ਵੇਂ ਓਵਰ 'ਚ ਹੀ ਜਿੱਤ ਹਾਸਲ ਕਰ ਲਈ। ਬੱਲੇਬਾਜ਼ੀ ਕਰਦੇ ਹੋਏ ਗੁਰਬਾਜ਼ ਨੇ 43 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਵੈਂਕਟੇਸ਼ ਅਈਅਰ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਕੋਲਕਾਤਾ ਨਾਈਟ ਰਾਈਡਰਜ਼ ਦੀ ਇਹ ਤੀਜੀ ਖਿਤਾਬੀ ਜਿੱਤ ਹੈ। 2012 ਵਿੱਚ ਕੋਲਕਾਤਾ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ ਅਤੇ 2014 ਵਿੱਚ ਕੋਲਕਾਤਾ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਹੁਣ 10 ਸਾਲ ਬਾਅਦ ਕੋਲਕਾਤਾ ਇਤਿਹਾਸ ਨੂੰ ਦੁਹਰਾਉਣ 'ਚ ਸਫਲ ਰਿਹਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਖਿਡਾਰੀਆਂ ਨੂੰ IPL 'ਚੋਂ ਵਾਪਸ ਬੁਲਾ ਕੇ ਇੰਗਲੈਂਡ ਨੇ ਕੀਤੀ ਗਲਤੀ : ਵਾਨ
NEXT STORY