ਹੈਦਰਾਬਾਦ— ਆਸਟਰੇਲੀਆ ਦੇ ਖਿਲਾਫ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਤਜਰਬੇਕਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਸ਼ੁੱਕਰਵਾਰ ਨੂੰ ਅਭਿਆਸ ਸੈਸ਼ਨ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ। ਅਭਿਆਸ ਸੈਸ਼ਨ ਦੇ ਦੌਰਾਨ ਟੀਮ ਦੇ ਸਹਾਇਕ ਕਰਮਚਾਰੀ ਰਾਘਵੇਂਦਰ ਵੱਲੋਂ ਸੁੱਟੀ ਗਈ ਗੇਂਦ ਫੜਨ ਦੇ ਦੌਰਾਨ ਧੋਨੀ ਨੂੰ ਕਲਾਈ 'ਚ ਸੱਟ ਲੱਗ ਗਈ। ਦਰਦ ਕਾਰਨ ਧੋਨੀ ਬੱਲੇਬਾਜ਼ੀ ਕਰਨ ਲਈ ਨਹੀਂ ਜਾ ਸਕੇ।

ਸੱਟ ਕਿੰਨੀ ਗੰਭੀਰ ਹੈ ਅਤੇ ਧੋਨੀ ਪਹਿਲੇ ਵਨ ਡੇ 'ਚ ਖੇਡ ਸਕਣਗੇ ਜਾਂ ਨਹੀਂ ਇਸ 'ਤੇ ਅਖੀਰਲਾ ਫੈਸਲਾ ਸ਼ਾਮ ਤੱਕ ਕੀਤਾ ਜਾਵੇਗਾ। ਫਿਲਹਾਲ ਧੋਨੀ ਦਾ ਪਹਿਲੇ ਵਨ ਡੇ 'ਚ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ। ਜੇਕਰ ਧੋਨੀ ਕੱਲ ਦੇ ਮੈਚ 'ਚ ਨਹੀਂ ਖੇਡ ਸਕੇ ਤਾਂ ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਉਨਾਂ ਦੀ ਜਗ੍ਹਾ ਖੇਡ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤੀ ਟੀਮ ਦੀ ਆਖ਼ਰੀ ਦੋ ਪੱਖੀ ਵਨ ਡੇ ਸੀਰੀਜ਼ ਹੈ। ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ਨੀਵਾਰ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ।
14 ਸਾਲਾ ਬੱਲੇਬਾਜ਼ ਨੇ ਰੋਹਿਤ ਦਾ 264 ਦੌੜਾਂ ਦਾ ਰਿਕਾਰਡ ਤੋੜ ਕੇ ਰਚਿਆ ਇਤਿਹਾਸ
NEXT STORY