ਨਵੀਂ ਦਿੱਲੀ—ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਚੈਂਪੀਅਨ ਬਣਨ ਵਾਲੀ ਚੇਨਈ ਸੁਪਰਕਿੰਗਜ਼ ਅਤੇ ਉਸਦੇ ਕਪਤਾਨ ਐੱਮ.ਐੱਸ.ਧੋਨੀ ਨੂੰ ਵੱਡਾ ਝਟਕਾ ਹੈ। ਦਰਅਸਲ ਇਸ ਟੀਮ ਦੇ ਸਭ ਤੋਂ ਵੱਡੇ ਫੈਨ ਨੇ ਉਸਦਾ ਸਾਥ ਛੱਡ ਦਿੱਤਾ ਹੈ। ਇਹ ਫੈਨ ਚੇਨਈ ਸੁਪਰਕਿੰਗਜ਼ ਦੇ ਹਰ ਮੈਚ 'ਚ ਮੌਜੂਦ ਰਹਿੰਦਾ ਸੀ ਅਤੇ ਇਸਨੂੰ ਚੀਅਰ ਕਰਦਾ ਸੀ, ਮੈਚ ਜਿੱਤਣ ਤੋਂ ਬਾਅਦ ਧੋਨੀ ਇਸ ਫੈਨ ਦੇ ਨਾਲ ਨਜ਼ਰ ਆਉਂਦੇ ਸਨ ਅਤੇ ਗਲੇ ਮਿਲਦੇ ਸਨ, ਪਰ ਹੁਣ ਇਹ ਫੈਨ ਕਿਸੇ ਹੋਰ ਟੀਮ ਦਾ ਸਪੋਟਰ ਬਣ ਚੁੱਕਾ ਹੈ।
ਚੇਨਈ ਸੁਪਰਕਿੰਗਜ਼ ਦਾ ਸਪੈਸ਼ਲ ਫੈਨ ਕੋਈ ਹੋਰ ਨਹੀਂ ਬਲਕਿ ਧੋਨੀ ਦੀ ਬੇਟੀ ਜੀਵਾ ਹੈ। ਜੀਵਾ ਧੋਨੀ ਹੁਣ ਚੇਨਈ ਸੁਪਰਕਿੰਗਜ਼ ਨਹੀਂ ਮੁੰਬਈ ਇੰਡੀਅਨਜ਼ ਦੀ ਫੈਨ ਬਣ ਗਈ ਹੈ। ਟੀਮ ਇੰਡੀਆ ਦੇ ਓਪਨਰ ਰੋਹਿਤ ਸ਼ਰਮਾ ਨੇ ਟਵੀਟਰ 'ਤੇ ਇਕ ਵੀਡੀਓ ਪਾਇਆ ਹੈ, ਜਿਸ 'ਚ ਜੀਵਾ ਮੁੰਬਈ ਇੰਡੀਅਨਜ਼ ਨੂੰ ਸਪੋਰਟ ਕਰਦੀ ਦਿਖ ਰਹੀ ਹੈ। ਰੋਹਿਤ ਸ਼ਰਮਾ ਨੇ ਜੀਵਾ ਦਾ ਵੀਡੀਓ ਪਾਉਂਦੇ ਹੋਏ ਲਿਖਿਆ ਹੈ,' ਮੁੰਬਈ ਇੰਡੀਅਨਜ਼ ਦੀ ਨਵੀਂ ਫੈਨ, ਖਾਸ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਨੇ ਆਪਣੀ ਇਸ ਪੋਸਟ ਨੂੰ ਐੱਮ.ਐੱਸ.ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨੂੰ ਵੀ ਟੈਗ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਬੇਟੀ ਜੀਵਾ ਚੇਨਈ ਸੁਪਰਕਿੰਗਜ਼ ਨੂੰ ਚੀਅਰ ਕਰਦੀ ਹੋਈ ਨਜ਼ਰ ਆਈ ਹੈ। ਉਨ੍ਹਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
ਇਸ ਕ੍ਰਿਕਟ ਨੇ ਬਣਾਇਆ ਸੀ ਦਾਦੀ ਦੀ ਮੌਤ ਦਾ ਬਹਾਨਾ, ਸੜਕ ਹਾਦਸੇ 'ਚ ਹੋਈ ਮੌਤ
NEXT STORY