ਰਾਂਚੀ : ਧੋਨੀ ਦੇ ਫਾਰਮ ਹਾਊਸ ਵਿਚ ਉਗਾਈਆਂ ਗਈਆਂ ਸਬਜ਼ੀਆਂ, ਫਲ ਅਤੇ ਦੁੱਧ ਦੀ ਬਾਜ਼ਾਰ ਵਿਚ ਕਾਫ਼ੀ ਡਿਮਾਂਡ ਹੈ। ਇਸ ਡਿਮਾਂਡ ਨੂੰ ਦੇਖਦੇ ਹੋਏ ਮਹਿੰਦਰ ਸਿੰਘ ਧੋਨੀ ਨੇ ਆਪਣਾ ਇਕ ਰਿਟੇਲ ਕਾਊਂਟਰ ਖੋਲ੍ਹ ਦਿੱਤਾ ਹੈ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਧੋਨੀ ਦੀ ਸਬਜ਼ੀਆਂ ਅਤੇ ਦੁੱਧ ਦੀ ਦੁਕਾਨ ਖੁੱਲ੍ਹ ਗਈ ਹੈ ਤਾਂ ਵੱਡੀ ਗਿਣਤੀ ਵਿਚ ਲੋਕ ਪ੍ਰਾਡਕਟ ਖ਼ਰੀਦਣ ਲਈ ਪਹੁੰਚ ਗਏ। ਦੇਖਦੇ ਹੀ ਦੇਖਦੇ ਕਈ ਪ੍ਰਾਡਕਟ ਮਿੰਟਾਂ ਵਿਚ ਵਿੱਕ ਗਏ। ਇਸ ਆਊਟਲੈਟ ਦੀ ਓਪਨਿੰਗ ਮਾਹੀ ਦੇ ਦੋਸਤ ਅਤੇ ਕ੍ਰਿਕਟ ਵਿਚ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਪਰਮਜੀਤ ਸਿੰਘ ਨੇ ਕੀਤੀ।
ਦੱਸ ਦੇਈਏ ਕਿ ਰਾਂਚੀ ਦੇ ਮੇਨ ਰੋਡ ਸੁਜਾਤਾ ਚੌਕ ਦੇ ਨੇੜੇ ਇਹ ਆਊਟਲੈਟ ਖੋਲ੍ਹਿਆ ਗਿਆ ਹੈ। ਇੱਥੇ ਧੋਨੀ ਦੇ ਫਾਰਮ ਹਾਊਸ ਦੀਆਂ ਆਰਗੈਨਿਕ ਸਬਜ਼ੀਆਂ ਅਤੇ ਡੇਅਰੀ ਪ੍ਰਾਡਕਟ ਦੁੱਧ-ਘਿਓ ਵੇਚੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੇ ਫਾਰਮ ਹਾਊਸ ਵਿਚ ਉਗਾਈਆਂ ਗਈਆਂ ਆਰਗੈਨਿਕ ਸਬਜ਼ੀਆਂ ਸਿਰਫ਼ ਵਿਦੇਸ਼ ਭੇਜੀਆਂ ਜਾ ਰਹੀਆਂ ਸਨ।
ਈਜਾ ਫਾਰਮ ਦੇ ਇਸ ਆਊਟਲੈਟ ਵਿਚ 50 ਰੁਪਏ ਕਿੱਲੋ ਮਟਰ, 60 ਰੁਪਏ ਕਿੱਲੋ ਸ਼ਿਮਲਾ ਮਿਰਚ, 15 ਰੁਪਏ ਕਿੱਲੋ ਆਲੂ, 40 ਰੁਪਏ ਕਿੱਲੋ ਬੀਂਸ ਅਤੇ ਪਪੀਤਾ, ਬ੍ਰੋਕਲੀ 25 ਰੁਪਏ ਕਿੱਲੋ ਮਿਲ ਰਹੀ ਹੈ। ਰਾਂਚੀ ਦੇ ਸੈਂਬੋ ਇਲਾਕੇ ਵਿਚ ਧੋਨੀ ਦਾ 43 ਏਕੜ ਦਾ ਫਾਰਮ ਹਾਊਸ ਹੈ, ਜਿੱਥੇ ਵੱਡੇ ਪੈਮਾਨੇ ਵਿਚ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਧੋਨੀ ਕਰਦੇ ਹਨ। ਇਸ ਤੋਂ ਇਲਾਵਾ ਧੋਨੀ ਨੇ ਆਪਣੇ ਫਾਰਮ ਹਾਊਸ ਨੇੜੇ ਇਕ ਗਊਸ਼ਾਲਾ ਵੀ ਬਣਾਈ ਹੈ, ਜਿੱਥੇ 300 ਤੋਂ ਜ਼ਿਆਦਾ ਗਾਂਵਾਂ ਨੂੰ ਰੱਖਿਆ ਗਿਆ ਹੈ।
ਜਿਨ੍ਹਾਂ ਖਿਡਾਰੀਆਂ ਦੀ ਟੀਮ 'ਚ ਜਗ੍ਹਾ ਪੱਕੀ ਨਹੀਂ, ਉਨ੍ਹਾਂ ਕੋਲ ਚੰਗਾ ਮੌਕਾ : ਮੋਰਗਨ
NEXT STORY