ਨਵੀਂ ਦਿੱਲੀ— ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਆਪਣੇ ਨਾਂ ਇਕ ਹੋਰ ਰਿਕਾਰਡ ਦਰਜ ਕਰ ਸਕਦੇ ਹਨ। ਧੋਨੀ ਆਈ. ਪੀ. ਐੱਲ ਦੇ ਇਤਿਹਾਸ 'ਚ 100 ਜਿੱਤ ਦਰਜ ਕਰਨ ਵਾਲੇ ਪਹਿਲੇ ਕਪਤਾਨ ਬਣਨ ਤੋਂ ਸਿਰਫ ਇਕ ਕਦਮ ਦੂਰ ਹਨ।
ਵੀਰਵਾਰ ਨੂੰ ਸੀ. ਐੱਸ. ਕੇ ਦਾ ਮੁਕਾਬਲਾ ਰਾਜਸਥਾਨ ਰਾਇਲਸ ਦੇ ਨਾਲ ਹੈ। ਦੋਨਾਂ ਟੀਮਾਂ ਦੇ ਆਪਸੀ ਮੁਕਾਬਲਿਆਂ 'ਤੇ ਨਜ਼ਰ ਪਾਈਏ ਤਾਂ ਧੋਨੀ ਲਈ ਇਹ ਰਿਕਾਰਡ ਬਹੁਤ ਮੁਸ਼ਕਲ ਨਜ਼ਰ ਨਹੀਂ ਆਉਂਦਾ ਹੈ। ਹੁਣ ਤੱਕ ਆਈ. ਪੀ. ਐੱਲ 'ਚ ਚੇਨਈ ਤੇ ਰਾਜਸਥਾਨ ਦੇ ਵਿਚਕਾਰ ਹੋਏ 20 ਮੁਕਾਬਲਿਆਂ 'ਚ ਚੇਨਈ ਨੇ 13 ਚੋ ਜਿੱਤ ਹਾਸਲ ਕੀਤੀ ਹੈ ਜਦ ਕਿ ਰਾਜਸਥਾਨ ਦੀ ਟੀਮ ਨੇ ਸੱਤ ਮੈਚ ਜਿੱਤੇ ਹਨ। ਇਸ ਸੀਜ਼ਨ 'ਚ ਜਦ ਰਾਜਸਥਾਨ ਦੀ ਟੀਮ ਨੇ ਚੇਨਈ ਦੇ ਖਿਲਾਫ ਮੁਕਾਬਲਾ ਖੇਡਿਆ ਸੀ ਤੱਦ ਉਸ ਨੂੰ 8 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਜ਼ਿਆਦਾ ਮੈਚ 'ਚ ਕਪਤਾਨੀ ਕਰਨ ਦਾ ਰਿਕਾਰਡ ਵੀ ਧੋਨੀ ਦੇ ਹੀ ਨਾਂ ਹੈ। ਭਾਰਤੀ ਟੀਮ ਦੇ ਪੂਰਵ ਕਪਤਾਨ ਨੇ ਆਈ. ਪੀ. ਐੱਲ 'ਚ ਕੁੱਲ 165 ਮੈਚਾਂ 'ਚ ਕਪਤਾਨੀ ਕੀਤੀ ਹੈ। ਇਨ੍ਹਾਂ 'ਚੋਂ 99 ਮੁਕਾਬਲਿਆਂ 'ਚ ਜਿੱਤ ਹਾਸਲ ਕੀਤੀ ਹੈ। ਧੋਨੀ ਦੀ ਕਪਤਾਨੀ 'ਚ ਉਨ੍ਹਾਂ ਦੀ ਟੀਮ (ਚੇਨਈ ਤੇ ਰਾਇਜਿੰਗ ਪੁਨੇ ਸੁਪਰਜੁਆਇੰਟ) ਨੇ 65 ਮਮੁਕਾਬਲੇ ਹਾਰੇ ਹਨ ਤੇ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ।
ਇੰਡੀਅਨ ਪ੍ਰੀਮੀਅਰ ਲੀਗ 'ਚ 129 ਮੁਕਾਬਲਿਆਂ 'ਚ ਕਪਤਾਨੀ ਦੇ ਨਾਲ ਗੌਤਮ ਗੰਭੀਰ ਦੂਜੀ ਪੋਜੀਸ਼ਨ 'ਤੇ ਹਨ। ਉਨ੍ਹਾਂ ਨੇ 71 ਮੈਚ ਜਿੱਤੇ ਹਨ। ਹਾਲਾਂਕਿ ਗੰਭੀਰ ਨੇ ਹੁਣ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮੌਜੂਦਾ ਕਪਤਾਨਾਂ 'ਚ ਵੇਖੋ ਤਾਂ ਰੋਹਿਤ ਸ਼ਰਮਾ 94 ਮੈਚਾਂ 'ਚੋਂ 54 ਜਿੱਤ ਦੇ ਨਾਲ ਦੂੱਜੇ ਸਭ ਤੋਂ ਸਫਲ ਕਪਤਾਨ ਹਨ। ਉੁਥੇ ਹੀ ਵਿਰਾਟ ਕੋਹਲੀ ਨੇ 102 'ਚੋਂ 44 ਮੁਕਾਬਲਿਆ ਜਿੱਤੇ ਹਨ। ਇਸ ਆਈ. ਪੀ. ਐੱਲ 'ਚ ਚੇਨਈ ਸੁਪਰ ਕਿੰਗਸ ਨੂੰ ਹਰਾ ਕੇ ਮੁੰਬਈ ਇੰਡੀਅਨਸ ਆਈ ਪੀ. ਐੱਲ 'ਚ 100 ਮੈਚ ਜਿੱਤਣ ਵਾਲੀ ਪਹਿਲੀ ਟੀਮ ਬਣੀ ਸੀ। ਦੋ ਸਾਲ ਤੱਕ ਆਈ. ਪੀ. ਐੱਲ ਤੋਂ ਬਾਹਰ ਰਹੀ ਚੇਨਈ ਸੁਪਰ ਕਿੰਗਸ 95 ਜਿੱਤ ਦੇ ਨਾਲ ਦੂਜੇ ਪੋਜੀਸ਼ਨ 'ਤੇ ਹੈ।
ਅੰਕ ਤਾਲਿਕਾ 'ਚ ਵੀ ਚੇਨਈ 10 ਅੰਕਾਂ ਨਾਲ ਟਾਪ 'ਤੇ ਹੈ ਉਥੇ ਹੀ ਰਾਜਸਥਾਨ ਦੀ ਟੀਮ ਨੇ 5 'ਚੋਂ ਸਿਰਫ ਇਕ ਮੈਚ ਜਿੱਤਿਆ ਹੈ ਤੇ ਉਹ ਸੱਤਵੀਂ ਪੋਜੀਸ਼ਨ 'ਤੇ ਹੈ।
IPL 2019 : ਰਾਹੁਲ ਦੇ ਸ਼ਾਨਦਾਰ ਸੈਂਕੜੇ 'ਤੇ ਪੰਡਯਾ ਨੇ ਗਲੇ ਲਾ ਕੇ ਦਿੱਤੀ ਵਧਾਈ
NEXT STORY