ਨਵੀਂ ਦਿੱਲੀ— ਪੂਰਵ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਕਸਰ ਆਪਣੀ ਧੀ ਜੀਵਾ ਨਾਲ ਵੀਡੀਓ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਇਸ ਵਾਰ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ ਜਿਸ 'ਚ ਉਹ ਪੂਰਵ ਆਸਟ੍ਰੇਲਿਆਈ ਕ੍ਰਿਕਟਰ ਸ਼ੇਨ ਵਾਟਸਨ ਤੇ ਸਾਊਥ ਅਫਰੀਕੀ ਆਲਰਾਊਂਡਰ ਇਮਰਾਨ ਤਾਹਿਰ ਦੇ ਬੱਚਿਆਂ ਦੇ ਨਾਲ ਮਸਤੀ ਕਰਦੇ ਵਿਖਾਈ ਦੇ ਰਹੇ ਹਨ। ਇਹ ਵੀਡੀਓ ਚੇਨਈ ਦੇ ਐੱਮ. ਏ ਚਿਦੰਬਰਮ ਸਟੇਡੀਅਮ ਦਾ ਹੈ ਜਿੱਥੇ ਚੇਨਈ ਸੁਪਰ ਕਿੰਗਸ ਨੇ ਆਈ. ਪੀ. ਐੱਲ ਮੈਚ 'ਚ ਸ਼ਨੀਵਾਰ ਨੂੰ ਕਿੰਗਸ ਇਲੈਵਨ ਪੰਜਾਬ ਨੂੰ 22 ਦੌੜਾਂ ਨਾਲ ਹਾਰ ਦਿੱਤੀ।
ਚੇਨਈ ਸੁਪਰ ਕਿੰਗਸ ਟੀਮ ਨੇ ਇਕ ਵਿਡੀਓ ਆਪਣੇ ਆਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ ਜਿਸ 'ਚ ਧੋਨੀ ਆਪਣੀ ਟੀਮ ਦੇ ਸਾਥੀ ਸ਼ੇਨ ਵਾਟਸਨ ਤੇ ਇਮਰਾਨ ਤਾਹਿਰ ਦੇ ਬੱਚਿਆਂ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵਿਡੀਓ 'ਚ ਨਜ਼ਰ ਆ ਰਿਹਾ ਹੈ ਕਿ ਵਾਟਸਨ ਤੇ ਤਾਹਿਰ ਦੇ ਬੇਟੇ ਆਪਣੇ-ਆਪਣੇ ਪਿਤਾ ਨਾਲ ਗੱਲ ਕਰ ਰਹੇ ਸਨ, ਤੱਦ ਹੀ ਧੋਨੀ ਪਿੱਛੋਂ ਭੱਜਦੇ ਆਉਂਦੇ ਹਨ ਤੇ ਬੱਚਿਆਂ ਦੇ ਨਾਲ ਰੇਸ ਲਗਾਉਣ ਲਗਦੇ ਹਨ। ਧੋਨੀ ਨੂੰ ਭੱਜਦਾ ਵੇਖ ਦੋਨਾਂ ਬੱਚੇ ਵੀ ਦੌੜਨ ਲੱਗਦੇ ਹਨ। ਬਾਅਦ 'ਚ ਧੋਨੀ ਤਾਹਿਰ ਦੇ ਬੇਟੇ ਨੂੰ ਗੋਦ 'ਚ ਚੁੱਕ ਲੈਂਦੇ ਹਨ।
IPL 2019 : ਬੈਂਗਲੁਰੂ ਦੀ ਲਗਾਤਾਰ 6ਵੀਂ ਹਾਰ, ਦਿੱਲੀ ਨੇ 4 ਵਿਕਟਾਂ ਨਾਲ ਜਿੱਤਿਆ ਮੈਚ
NEXT STORY