ਨਵੀਂ ਦਿੱਲੀ- ਮੁਹੰਮਦ ਰਿਜਵਾਨ ਦੀ ਅਗਵਾਈ ਵਾਲੀ ਮੁਲਤਾਨ ਸੁਲਤਾਂਸ ਨੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 2021 ਦੇ ਫਾਈਨਲ 'ਚ ਵਹਾਬ ਰਿਆਜ ਦੀ ਟੀਮ ਪੇਸ਼ਾਵਰ ਜਾਲਮੀ ਨੂੰ 47 ਦੌੜਾਂ ਨਾਲ ਹਰਾ ਕੇ ਪਹਿਲਾ ਪੀ. ਐੱਸ. ਐੱਲ. 2021 ਖਿਤਾਬ ਜਿੱਤਿਆ।
ਸੋਹੈਬ ਮਕਸੂਦ ਨੇ 34 ਸਾਲ ਦੀ ਉਮਰ 'ਚ ਪੰਜ ਸਾਲ ਬਾਅਦ ਪਾਕਿਸਤਾਨ ਟੀਮ ਵਿਚ ਵਾਪਸੀ ਦਾ ਜਸ਼ਨ ਮਨਾਉਂਦੇ ਹੋਏ 3 ਗੇਂਦਾਂ 'ਤੇ 65 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਦੱਖਣੀ ਅਫਰੀਕਾ ਦੇ ਰਿਲੇ ਰੋਸੌਵ ਨੇ ਮੁਲਤਾਨ ਦੇ ਲਈ 21 ਗੇਂਦਾਂ 'ਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾ ਕੇ ਫਾਈਨਲ ਦੇ ਲਈ ਆਪਣਾ ਸਰਵਸ੍ਰੇਸ਼ਠ ਕਰਦੇ ਹੋਏ ਮੁਲਤਾਨ ਨੂੰ 206/4 ਦੇ ਸਕੋਰ ਤੱਕ ਪਹੁੰਚਾਇਆ।
ਪੇਸ਼ਾਵਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸ਼ੋਏਬ ਮਲਿਕ ਦੀਆਂ 28 ਗੇਂਦਾਂ 'ਚ 47 ਦੌੜਾਂ ਦੀ ਪਾਰੀ ਦਾ ਸਾਥ ਵੀ ਮਿਲਿਆ ਪਰ ਟੀਮ 20 ਓਵਰਾਂ 'ਚ 159/9 ਦਾ ਸਕੋਰ ਹੀ ਬਣਾ ਸਕੀ। ਲੈੱਗ ਸਪਿਨਰ ਇਮਰਾਨ ਤਾਹਿਰ ਨੇ ਆਪਣੇ ਆਖਰੀ ਓਵਰ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਬਲੇਸਿੰਗ ਮੁਜਰੱਬਾਨੀ ਨੇ ਪੇਸ਼ਾਵਰ ਦੇ ਰਨ ਚੇਜ ਨਾਲ ਸਟਿੰਗ ਨੂੰ ਬਾਹਰ ਕੱਢਣ ਦੇ ਲਈ ਪਾਵਰ-ਹਿਟਰ ਹਜਰਤੁਲਾਹ ਜਜਾਈ ਦਾ ਮਹੱਤਵਪੂਨ ਵਿਕਟ ਹਾਸਲ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੁੱਧਮੂੰਹੇ ਬੱਚੇ ਨੂੰ ਓਲੰਪਿਕ ’ਚ ਨਾਲ ਨਹੀਂ ਲੈ ਜਾ ਸਕੇਗੀ ਮਹਿਲਾ ਖਿਡਾਰੀ, ਵਜ੍ਹਾ ਹੈ ਇਹ
NEXT STORY