ਨਵੀਂ ਦਿੱਲੀ— 3 ਬਾਰ ਦੀ ਜੇਤੂ ਮੁੰਬਈ ਇੰਡੀਅਨਜ਼ ਦਾ ਮੰਗਲਵਾਰ ਨੂੰ ਚੇਨਈ 'ਚ ਹੋਣ ਵਾਲੇ ਆਈ. ਪੀ. ਐੱਲ. 2019 ਦੇ ਕੁਆਈਫਾਇਰ-1 'ਚ ਮੁਕਾਬਲਾ 3 ਬਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ 7 ਮਈ ਨੂੰ ਹੋਵੇਗਾ ਤੇ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ 8 ਮਈ ਨੂੰ ਵਿਸ਼ਾਖਾਪਟਨਮ 'ਚ ਖੇਡਿਆ ਜਾਣਾ ਹੈ। ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਆਖਰੀ ਲੀਗ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ, ਚੇਨਈ ਤੇ ਦਿੱਲੀ ਦੇ 18-18 ਅੰਕ ਰਹੇ ਪਰ ਸ਼ਾਨਦਾਰ ਨੈਟ ਰਨਰੇਟ (+0.421) ਮੁੰਬਈ ਪਹਿਲੇ ਤੇ ਚੇਨਈ (+0.131) ਦੂਸਰੇ ਸਥਾਨ 'ਤੇ ਰਿਹਾ। ਦਿੱਲੀ ਕੈਪੀਟਲਸ ਦੀ ਕਮਜ਼ੋਰ ਨੈਟ ਰਨਰੇਟ (+0.044) ਦੇ ਕਾਰਨ ਤੀਸਰਾ ਸਥਾਨ ਮਿਲਿਆ।
ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਪਣੇ ਆਖਰੀ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਹਾਰ ਮਿਲੀ ਸੀ, ਇਸ ਦੇ ਬਾਵਜੂਦ ਉਹ 12 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਰਿਹਾ। ਸਨਰਾਈਜ਼ਰਜ਼ ਤੋਂ ਇਲਾਵਾ ਕੇ. ਕੇ. ਆਰ. ਤੇ ਕਿੰਗਜ਼ ਇਲੈਵਨ ਪੰਜਾਬ ਦੇ ਵੀ 12-12 ਅੰਕ ਰਹੇ ਪਰ ਸ਼ਾਨਦਾਰ ਨੈਟ ਰਨਰੇਟ (0.577) ਦੇ ਕਾਰਨ ਸਨਰਾਈਜ਼ਰਜ਼ ਟੀਮ ਚੌਥੇ 'ਤੇ ਰਹੀ। ਆਈ. ਪੀ. ਐੱਲ. ਦਾ ਫਾਈਨਲ ਮੈਚ 12 ਮਈ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ।
T20 : ਇੰਗਲੈਂਡ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
NEXT STORY