ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੀ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਦੇ ਖਿਡਾਰੀਆਂ ਨੇ ਯੂ. ਏ. ਈ. 'ਚ ਬੀਚ 'ਤੇ ਖੂਬ ਮਸਤੀ ਕੀਤੀ ਹੈ। ਖਿਤਾਬ ਬਚਾਉਣ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਮੁੰਬਈ ਇੰਡੀਅਨਸ ਦੇ ਖਿਡਾਰੀ ਆਪਣੇ ਪਰਿਵਾਰਾਂ ਦੇ ਨਾਲ ਬੀਚ 'ਤੇ ਪਹੁੰਚੇ। ਮੁੰਬਈ ਇੰਡੀਅਨਸ ਦੇ ਟਵਿੱਟਰ ਅਕਾਊਂਟ 'ਤੇ ਖਿਡਾਰੀਆਂ ਦੇ ਮਸਤੀ ਕਰਨ ਦੀ ਵੀਡੀਓ ਤੇ ਤਸਵੀਰਾਂ ਨੂੰ ਜਾਰੀ ਕੀਤਾ ਹੈ। ਰੋਹਿਤ ਸ਼ਰਮਾ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਮਸਤੀ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਰੋਹਿਤ ਸ਼ਰਮਾ ਦੇ ਨਾਲ ਤਸਵੀਰਾਂ 'ਚ ਉਸਦੀ ਪਤਨੀ ਰਿਤਿਕਾ ਤੇ ਬੇਟੀ ਦਿਖਾਈ ਦੇ ਰਹੀ ਹੈ।
ਬੀਚ 'ਤੇ ਮਸਤੀ ਕਰਨ ਵਾਲੇ ਖਿਡਾਰੀਆਂ 'ਚ ਯਾਦਵ, ਕਰੁਣਾਲ ਪੰਡਯਾ ਵੀ ਸ਼ਾਮਲ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਤਾਂ ਪਾਣੀ ਦੀਆਂ ਲਹਿਰਾਂ ਦੇ ਨਾਲ ਖੂਬ ਮਸਤੀ ਕੀਤੀ। ਇਸ ਦੌਰਾਨ ਕੁਝ ਖਿਡਾਰੀ ਫੁੱਟਬਾਲ ਦਾ ਮਜ਼ਾ ਲੈਂਦੇ ਹੋਏ ਵੀ ਦਿਖਾਈ ਦਿੱਤੇ।
ਦੱਸ ਦੇਈਏ ਕਿ ਮੁੰਬਈ ਇੰਡੀਅਨਸ ਪ੍ਰੀਮੀਅਰ ਲੀਗ ਦੇ ਇਤਿਹਾਸ ਦੀ ਸਭ ਤੋਂ ਕਾਮਯਾਬ ਟੀਮ ਹੈ। ਮੁੰਬਈ ਇੰਡੀਅਨਸ ਨੇ ਸਭ ਤੋਂ ਜ਼ਿਆਦਾ ਚਾਰ ਵਾਰ ਆਈ. ਪੀ. ਐੱਲ. ਦੇ ਖਿਤਾਬ 'ਤੇ ਕਬਜ਼ਾ ਕੀਤਾ ਹੈ। ਪਿਛਲੇ ਸਾਲ ਮੁੰਬਈ ਇੰਡੀਅਨਸ ਨੇ ਬੇਹੱਦ ਹੀ ਰੋਮਾਂਚਕ ਫਾਈਨਲ ਮੁਕਾਬਲੇ 'ਚ ਚੇਨਈ ਸੁਪਰ ਕਿੰਗਸ ਨੂੰ ਹਰਾਇਆ ਸੀ। ਮੁੰਬਈ ਇੰਡੀਅਨਸ ਦੇ ਮੁਹਿੰਮ ਦੀ ਸ਼ੁਰੂਆਤ 19 ਸਤੰਬਰ ਨੂੰ ਚੇਨਈ ਦੇ ਨਾਲ ਹੋਵੇਗੀ।
ਬੰਗਲਾਦੇਸ਼ ਕ੍ਰਿਕਟ 'ਚ ਕੋਰੋਨਾ ਦੀ ਦਸਤਕ, ਬੱਲੇਬਾਜ਼ ਤੇ ਕੋਚ ਪਾਏ ਗਏ ਪਾਜ਼ੇਟਿਵ
NEXT STORY