ਮੁੰਬਈ- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (10 ਦੌੜਾਂ 'ਤੇ ਪੰਜ ਵਿਕਟਾਂ) ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਨਾਲ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੋਮਵਾਰ ਆਈ. ਪੀ. ਐੱਲ. ਮੁਕਾਬਲੇ ਵਿਚ 9 ਵਿਕਟਾਂ 'ਤੇ 165 ਦੌੜਾਂ 'ਤੇ ਰੋਕ ਦਿੱਤਾ। 13 ਓਵਰਾਂ ਤੋਂ ਬਾਅਦ ਕੋਲਕਾਤਾ ਵੱਡੇ ਸਕੋਰ ਵੱਲ ਵੱਧ ਰਹੀ ਸੀ ਪਰ ਬੁਮਰਾਹ ਦੇ ਅੱਗੇ ਕਿਸੇ ਦੀ ਇਕ ਨਾ ਚੱਲੀ। ਬੁਮਰਾਹ ਨੇ ਜੋ ਅੱਜ ਕਮਾਲ ਕੀਤਾ ਉਹ ਆਈ. ਪੀ. ਐੱਲ. ਦੇ ਇਤਿਹਾਸ ਵਿਚ ਕਿਸੇ ਵੀ ਭਾਰਤੀ ਗੇਂਦਬਾਜ਼ ਦੇ ਲਈ ਦੂਜੇ ਸਰਵਸ੍ਰੇਸ਼ਠ ਅੰਕੜੇ ਹਨ। ਗੇਂਦਬਾਜ਼ੀ 'ਚ ਬੁਮਰਾਹ ਨੇ ਚਾਰ ਓਵਰਾਂ ਵਿਚ 10 ਦੌੜਾਂ 'ਤੇ ਪੰਜ ਵਿਕਟਾਂ ਹਾਸਲ ਕਰਨ ਦੇ ਨਾਲ-ਨਾਲ ਆਖਰੀ 2 ਓਵਰਾਂ ਵਿਚ ਕੇਵਲ ਇਕ ਦੌੜ ਦਿੱਤੀ। ਇਕ ਮੈਚ ਵਿਚ ਹੀ ਉਨ੍ਹਾਂ ਨੇ ਇਸ ਸੀਜ਼ਨ ਵਿਚ ਆਪਣੀਆਂ ਵਿਕਟਾਂ ਦੇ ਖਾਤੇ ਨੂੰ ਦੁੱਗਣਾ ਕਰ ਦਿੱਤਾ।
ਅੱਜ ਡੈੱਥ ਓਵਰਾਂ ਵਿਚ ਬੁਮਰਾਹ ਨੇ ਕੇਵਲ ਇਕ ਦੌੜ ਦਿੱਤੀ। ਇਹ ਡੈੱਥ ਵਿਚ ਘੱਟ ਤੋਂ ਘੱਟ 2 ਓਵਰ ਸੁੱਟਣ ਵਾਲੇ ਗੇਂਦਬਾਜ਼ਾਂ ਦੇ ਲਈ ਸਾਂਝੇ ਰੂਪ ਨਾਲ ਖਰਚ ਕੀਤੇ ਗਏ, ਸਭ ਤੋਂ ਘੱਟ ਰਨ ਹਨ। 13 ਓਵਰਾਂ ਵਿਚ ਕੋਲਕਾਤਾ ਦਾ ਸਕੋਰ 2 ਵਿਕਟਾਂ 'ਤੇ 123 ਦੌੜਾਂ ਸੀ ਪਰ ਇਸ ਤੋਂ ਬਾਅਦ ਬੁਮਰਾਹ ਦੇ ਘਾਤਕ ਪ੍ਰਦਰਸ਼ਨ ਦੀ ਕਮਰ ਤੋੜ ਦਿੱਤੀ। ਕੋਲਕਾਤਾ ਵਲੋਂ ਵੈਂਕਟੇਸ਼ ਅਈਅਰ ਨੇ 24 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 43 ਦੌੜਾਂ, ਅਜਿੰਕਯ ਰਹਾਣੇ ਨੇ 24 ਗੇਂਦਾਂ ਵਿਚ 25 ਦੌੜਾਂ, ਨਿਤੀਸ਼ ਰਾਣਾ ਨੇ 26 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 43 ਦੌੜਾਂ ਅਤੇ ਰਿੰਕੂ ਸਿੰਘ ਨੇ 19 ਗੇਂਦਾਂ ਵਿਚ ਅਜੇਤੂ 21 ਦੌੜਾਂ ਬਣਾਈਆਂ। ਬੁਮਰਾਹ ਨੇ ਪੰਜ ਵਿਕਟਾਂ ਤੋਂ ਇਲਾਵਾ ਕੁਮਾਰ ਕਾਰਤਿਕੇਅ ਨੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
ਪਲੇਇੰਗ-11
ਮੁੰਬਈ ਇੰਡੀਅਨਜ਼ :- ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਟਿਮ ਡੇਵਿਡ, ਡੈਨੀਅਲ ਸੈਮਸ, ਮੁਰੂਗਨ ਅਸ਼ਵਿਨ, ਕੁਮਾਰ ਕਾਰਤੀਕੇ/ਬੇਸਿਲ ਥੰਪੀ, ਜਸਪ੍ਰੀਤ ਬੁਮਰਾਹ, ਰਿਲੇ ਮੈਰੇਡਿਥ ।
ਇਹ ਖ਼ਬਰ ਪੜ੍ਹੋ- ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ
ਕੋਲਕਾਤਾ ਨਾਈਟ ਰਾਈਡਰਜ਼ :- ਐਰੋਨ ਫਿੰਚ, ਵੈਂਕਟੇਸ਼ ਅਈਅਰ/ਅਜਿੰਕਯ ਰਹਾਣੇ, ਸ਼੍ਰੇਅਸ ਅਈਅਰ, ਨਿਤੀਸ਼ ਰਾਣਾ, ਸ਼ੈਲਡਨ ਜੈਕਸਨ/ਬਾਬਾ ਇੰਦਰਜੀਤ (ਵਿਕਟਕੀਪਰ), ਆਂਦਰੇ ਰਸਲ, ਅਮਨ ਖਾਨ/ਅਨੁਕੁਲ ਰਾਏ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ/ਹਰਸ਼ਿਤ ਰਾਣਾ, ਸ਼ਿਵਮ ਮਾਵੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
ਕਨੇਰੀਆ ਦਾ ਵੱਡਾ ਇਲਜ਼ਾਮ, ਅਫ਼ਰੀਦੀ ਕਹਿੰਦੇ ਸਨ ਇਸਲਾਮ ਕਬੂਲੋ ਵਰਨਾ ਟੀਮ 'ਚ ਖੇਡਣ ਨਹੀਂ ਦੇਵਾਂਗਾ
NEXT STORY