ਮੁੰਬਈ, (ਭਾਸ਼ਾ)- ਇੱਥੇ ਛੇ ਸਾਲ ਦੇ ਵਕਫੇ ਬਾਅਦ 5 ਤੋਂ 11 ਫਰਵਰੀ ਤੱਕ ਆਯੋਜਿਤ ਹੋਣ ਵਾਲੀ ਮੁੰਬਈ ਓਪਨ ਟੈਨਿਸ ਚੈਂਪੀਅਨਸ਼ਿਪ ਵਿਚ 31 ਦੇਸ਼ਾਂ ਦੇ ਖਿਡਾਰੀ ਚੁਣੌਤੀ ਦੇਣਗੇ। ਇਹ ਕ੍ਰਿਕਟ ਕਲੱਬ ਆਫ ਇੰਡੀਆ (ਬ੍ਰੇਬੋਰਨ ਸਟੇਡੀਅਮ) ਦੇ ਨਵੇਂ ਬਣੇ ਟੈਨਿਸ ਕੋਰਟ 'ਤੇ ਆਯੋਜਿਤ ਕੀਤਾ ਜਾਵੇਗਾ। ਕ੍ਰਿਕਟ ਕਲੱਬ ਆਫ਼ ਇੰਡੀਆ ਮਹਾਰਾਸ਼ਟਰ ਰਾਜ ਲਾਅਨ ਟੈਨਿਸ ਐਸੋਸੀਏਸ਼ਨ (ਐਮ. ਐਸ. ਐਲ. ਟੀ. ਏ.) ਦੇ ਨਾਲ ਮਿਲ ਕੇ ਸਮਾਗਮ ਦਾ ਆਯੋਜਨ ਕਰ ਰਿਹਾ ਹੈ।
ਮੁੰਬਈ ਓਪਨ ਦੇ ਤੀਜੇ ਸੈਸ਼ਨ 'ਚ ਸਿੰਗਲਜ਼ ਵਰਗ 'ਚ ਚੋਟੀ ਦੇ 100 'ਚ ਦਰਜਾ ਪ੍ਰਾਪਤ ਤਿੰਨ ਖਿਡਾਰੀ ਹਿੱਸਾ ਲੈਣਗੇ ਜਦਕਿ ਡਬਲਜ਼ ਵਰਗ 'ਚ ਚੋਟੀ ਦੇ 100 'ਚ ਦਰਜਾ ਪ੍ਰਾਪਤ ਛੇ ਖਿਡਾਰੀ ਚੁਣੌਤੀ ਦੇਣਗੇ। ਇਹ ਟੂਰਨਾਮੈਂਟ 'WTA $125,000' ਸੀਰੀਜ਼ ਦਾ ਹਿੱਸਾ ਹੈ। ਸਿੰਗਲਜ਼ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ 32 ਖਿਡਾਰੀਆਂ 'ਚੋਂ ਦੁਨੀਆ 'ਚ 82ਵੇਂ ਸਥਾਨ 'ਤੇ ਰਹਿਣ ਵਾਲੀ ਅਮਰੀਕਾ ਦੀ ਕੈਲਾ ਡੇਅ ਚੋਟੀ ਦੀ ਰੈਂਕਿੰਗ ਵਾਲੀ ਖਿਡਾਰਨ ਹੈ। ਉਹ 2016 ਵਿੱਚ ਯੂਐਸ ਓਪਨ ਵਿੱਚ ਲੜਕੀਆਂ ਦੀ ਸਿੰਗਲ ਚੈਂਪੀਅਨ ਸੀ। ਜਾਪਾਨ ਦੀ ਨਾਓ ਹਿਬੀਨੋ ਅਤੇ ਸਾਬਕਾ ਫ੍ਰੈਂਚ ਓਪਨ ਸੈਮੀਫਾਈਨਲ ਦੀ ਤਾਮਾਰਾ ਜ਼ਿਦਾਨਸੇਕ ਸਿੰਗਲਜ਼ ਵਿੱਚ ਚੋਟੀ ਦੇ 100 ਵਿੱਚ ਸ਼ਾਮਲ ਹੋਰ ਦੋ ਖਿਡਾਰੀ ਹਨ।
ਅੰਕਿਤਾ ਰੈਨਾ ਸਿੰਗਲਜ਼ ਦਾ ਮੁੱਖ ਡਰਾਅ ਬਣਾਉਣ ਵਾਲੀ ਇਕਲੌਤੀ ਭਾਰਤੀ ਹੈ। ਡਬਲਜ਼ 'ਚ ਭਾਰਤ ਦੀ ਚੋਟੀ ਦੀ ਰੈਂਕਿੰਗ ਵਾਲੀ ਖਿਡਾਰਨ ਪ੍ਰਾਰਥਨਾ ਥੋਮਬਰੇ ਅਤੇ ਨੀਦਰਲੈਂਡ ਦੀ ਉਸ ਦੀ ਜੋੜੀਦਾਰ ਏਰਿਅਨ ਹਾਰਟੋਨੋ ਨੂੰ ਮੁੱਖ ਡਰਾਅ 'ਚ ਸਿੱਧੀ ਐਂਟਰੀ ਮਿਲੀ ਹੈ। ਟੂਰਨਾਮੈਂਟ ਲਈ ਵਾਈਲਡ ਕਾਰਡ ਧਾਰਕਾਂ ਦੇ ਨਾਵਾਂ ਦਾ ਐਲਾਨ ਜਲਦੀ ਕੀਤੇ ਜਾਣ ਦੀ ਸੰਭਾਵਨਾ ਹੈ।
ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸੰਜੇ ਖੰਡਾਰੇ ਅਤੇ ਪ੍ਰਵੀਨ ਦਰਾਡੇ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ, "ਡਬਲਯੂ. ਟੀ. ਏ. ਮੁੰਬਈ ਓਪਨ ਨੇ ਅਤੀਤ ਵਿੱਚ ਕੁਝ ਵੱਡੇ ਨਾਵਾਂ ਅਤੇ ਉੱਭਰਦੇ ਸਿਤਾਰਿਆਂ ਨੂੰ ਆਕਰਸ਼ਿਤ ਕੀਤਾ ਹੈ, ਜਿਸ ਵਿੱਚ ਦੋ ਵਾਰ ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਆਰੀਨਾ ਸਬਲੇਨਕਾ ਵੀ ਸ਼ਾਮਲ ਹੈ, ਜਿਸ ਨੇ 2017 ਵਿੱਚ ਖਿਤਾਬ ਜਿੱਤਿਆ ਸੀ।" ਮੁੰਬਈ ਵਿੱਚ ਆਪਣਾ ਪਹਿਲਾ 'WTA $125,000' ਪੱਧਰ ਦਾ ਖਿਤਾਬ ਜਿੱਤਿਆ। ਸਬਲੇਨਕਾ 2017 ਵਿੱਚ ਮੁੰਬਈ ਓਪਨ ਦੇ ਪਹਿਲੇ ਸੀਜ਼ਨ ਦੀ ਜੇਤੂ ਰਹੀ ਸੀ ਜਦੋਂ ਕਿ ਥਾਈਲੈਂਡ ਦੀ ਲੁਕਸਿਕਾ ਕੁਮਖੁਮ ਨੇ 2018 ਵਿੱਚ ਖ਼ਿਤਾਬ ਜਿੱਤਿਆ ਸੀ।
ਫਰੀਦਕੋਟ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਂ, 'ਖੇਲੋ ਇੰਡੀਆ ਯੂਥ ਗੇਮ' 'ਚ ਜਿੱਤਿਆ ਕਾਂਸੀ ਦਾ ਤਮਗਾ
NEXT STORY