ਨਵੀਂ ਦਿੱਲੀ : ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥਈਆ ਮੁਰਲੀਧਰਨ ਦੀ ਬਾਇਓਪਿਕ '800' ਵਿਚ ਕੰਮ ਕਰਨ ਨੂੰ ਲੈ ਕੇ ਸਾਊਥ ਸਿਨੇਮਾ ਦੇ ਅਦਾਕਾਰ ਸੇਤੁਪਤੀ ਲਗਾਤਾਰ ਤਮੀਲਿਅਨਜ਼ ਦੇ ਨਿਸ਼ਾਨੇ 'ਤੇ ਸਨ। ਹਾਲਾਂਕਿ ਵਿਜੈ ਸੇਤੁਪਤੀ ਨੇ ਸੋਮਵਾਰ ਨੂੰ ਹੀ ਖ਼ੁਦ ਨੂੰ ਫਿਲ਼ਮ ਨਾਲੋਂ ਵੱਖ ਕਰ ਲਿਆ ਸੀ ਪਰ ਅਜੇ ਵੀ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ। ਹੁਣ ਇਕ ਟਵਿਟਰ ਯੂਜ਼ਰ ਨੇ ਵਿਜੈ ਦੀ ਧੀ ਨਾਲ ਰੇਪ ਕਰਣ ਦੀ ਧਮਕੀ ਦਿੱਤੀ ਹੈ। ਚੇਨੱਈ ਪੁਲਸ ਨੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰ ਲਈ ਹੈ। ਇਸ ਦੇ ਬਾਅਦ ਪ੍ਰਸ਼ੰਸਕਾਂ ਦੇ ਨਾਲ-ਨਾਲ ਸਾਊਥ ਇੰਡੀਅਨ ਐਕਟਰਸ ਨੇ ਵੀ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰਣ ਦੀ ਮੰਗ ਕੀਤੀ ਹੈ।
ਹਾਲਾਂਕਿ ਵਿਜੈ ਦੀ ਧੀ ਨੂੰ ਧਮਕੀ ਦੇਣ ਵਾਲੇ ਯੂਜ਼ਰ ਦਾ ਟਵਿਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਹ ਸਪਸ਼ਟ ਨਹੀਂ ਹੋਇਆ ਹੈ ਕਿ ਟਵਿਟਰ ਨੇ ਇਸ ਨੂੰ ਹਟਾਇਆ ਹੈ ਜਾਂ ਯੂਜ਼ਰ ਨੇ। ਵਿਜੈ ਦੇ ਪ੍ਰਸ਼ੰਸਕ ਅਤੇ ਬਾਕੀ ਲੋਕ ਵੀ ਇਸ ਯੂਜ਼ਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਅਦਾਕਾਰਾ ਚਿੰਮਈ ਸ਼ਰੀਪ੍ਰਦਾ ਨੇ ਵੀ ਲਿਖਿਆ ਹੈ ਕਿ ਬਹੁਤ ਖੁਸ਼ੀ ਹੋਵੇਗੀ ਕਿ ਇਸ ਆਦਮੀ ਦੀ ਸ਼ਿਕਾਇਤ ਹੋਵੇ, ਮੈਂ ਇਸ ਨੂੰ ਗ੍ਰਿਫਤਾਰ ਹੁੰਦੇ ਵੇਖਣਾ ਚਾਹੁੰਦੀ ਹਾਂ।
ਇਹ ਵੀ ਪੜ੍ਹੋ: ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ 'ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ
ਜ਼ਿਕਰਯੋਗ ਹੈ ਕਿ ਇਸ ਫਿਲ਼ਮ ਵਿਚ ਉਹ ਮੁਰਲੀਧਰਨ ਦੀ ਭੂਮਿਕਾ ਨਿਭਾਉਣ ਵਾਲੇ ਸਨ ਪਰ ਟੇਟਿਜੰਸ, ਤਮਿਲ ਸੰਗਠਨਾਂ, ਰਾਜਨੀਤਕ ਦਲਾਂ ਅਤੇ ਫਿਲ਼ਮ ਉਦਯੋਗ ਵਿਚ ਕਈ ਹੋਰ ਲੋਕਾਂ ਦੇ ਵਿਰੌਧ ਦੇ ਬਾਅਦ ਵਿਜੈ ਸੇਤੁਪਤੀ ਨੇ ਇਕ ਲੈਟਰ ਟਵੀਟ ਕਰਕੇ ਇਹ ਘੋਸ਼ਣਾਂ ਕੀਤੀ ਹੈ ਕਿ ਉਹ ਹੁਣ ਇਸ ਫਿਲ਼ਮ ਦਾ ਹਿੱਸਾ ਨਈਂ ਹਨ। ਸੋਮਵਾਰ ਨੂੰ ਸੇਤੁਪਤੀ ਨੇ ਫਿਲ਼ਮ ਤੋਂ ਵੱਖ ਹੋਣ ਦੀ ਘੋਸ਼ਣਾ ਕੀਤੀ ਸੀ।
ਇਹ ਵੀ ਪੜ੍ਹੋ: IPL 2020: ਰਾਇਲ ਚੈਲੇਂਜਰਸ ਬੈਂਗਲੁਰੂ ਤੋਂ ਹਾਰ ਦਾ ਬਦਲਾ ਲੈਣ ਲਈ ਉਤਰੇਗੀ ਕੋਲਕਾਤਾ ਨਾਈਟ ਰਾਈਡਰਜ਼
ਮੁਥਈਆ ਨੇ ਕੀਤੀ ਵਿਜੈ ਨੂੰ ਫਿਲ਼ਮ ਛੱਡਣ ਦੀ ਅਪੀਲ
ਬਾਇਓਪਿਕ 'ਤੇ ਲਗਾਤਾਰ ਹੋ ਰਹੀ ਟਰੋਲਿੰਗ ਨੂੰ ਵੇਖਦੇ ਹੋਏ ਸ਼੍ਰੀਲੰਕਾਈ ਬਾਲਰ ਮੁਰਲੀਧਰਨ ਨੇ ਇਕ ਨੋਟ ਲਿਖਿਆ ਸੀ - ਮੇਰੀ ਬਾਇਓਪਿਕ 800 ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਮੈਂ ਇਹ ਨੋਟ ਜਾਰੀ ਕਰ ਰਿਹਾ ਹਾਂ। ਕੁੱਝ ਗਲਤਫਹਿਮੀਆਂ ਕਾਰਨ ਲੋਕ ਵਿਜੈ ਸੇਤੁਪਤੀ ਨੂੰ ਫਿਲ਼ਮ ਛੱਡਣ ਲਈ ਕਹਿ ਰਹੇ ਹਨ। ਮੈਂ ਨਹੀਂ ਚਾਹੁੰਦਾ ਕਿ ਤਾਮਿਲਨਾਡੁ ਦੇ ਬੇਹਤਰੀਨ ਅਦਾਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ। ਇਸ ਲਈ ਮੈਂ ਉਨ੍ਹਾਂ ਨੂੰ ਇਹ ਫਿਲ਼ਮ ਛੱਡਣ ਦੀ ਅਪੀਲ ਕਰਦਾ ਹਾਂ।
ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਥਲ-ਪੁਥਲ ਜ਼ਾਰੀ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਮੁਰਲੀ 'ਤੇ ਲੱਗੇ ਹਨ ਤਮੀਲਿਅਨਜ਼ ਨਾਲ ਧੋਖਾ ਕਰਣ ਦੇ ਦੋਸ਼
ਇਸ ਤੋਂ ਪਹਿਲਾਂ ਐਮ.ਡੀ.ਐਮ.ਕੇ. ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਵਾਇਕੋ ਨੇ ਕਿਹਾ ਸੀ ਕਿ ਮੁਰਲੀਧਰਨ ਨੂੰ ਪੂਰੀ ਦੁਨੀਆ ਵਿਚ ਤਮਿਲ ਜਾਤੀ ਨਾਲ ਵਿਸ਼ਵਾਸਘਾਤ ਕਰਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸ਼੍ਰੀਲੰਕਾਈ ਗ੍ਰਹਿ ਯੁੱਧ ਦੌਰਾਨ 2009 ਵਿਚ ਤਤਕਾਲੀਨ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦਾ ਸਮਰਥਨ ਕੀਤਾ ਸੀ। ਜਦੋਂ ਸ਼੍ਰੀਲੰਕਾ ਵਿਚ ਆਪਣੇ ਬੱਚਿਆਂ ਦੇ ਲਾਪਤਾ ਹੋਣ 'ਤੇ ਤਮਿਲ ਬੀਬੀਆਂ ਭੁੱਖ ਹੜਤਾਲ ਕਰ ਰਹੀਆਂ ਸਨ, ਉਦੋਂ ਮੁਰਲੀਧਰਨ ਨੇ ਇਸ ਨੂੰ ਡਰਾਮਾ ਕਹਿ ਕੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਸੀ।
IPL 2020: ਰਾਇਲ ਚੈਲੇਂਜਰਸ ਬੈਂਗਲੁਰੂ ਤੋਂ ਹਾਰ ਦਾ ਬਦਲਾ ਲੈਣ ਲਈ ਉਤਰੇਗੀ ਕੋਲਕਾਤਾ ਨਾਈਟ ਰਾਈਡਰਜ਼
NEXT STORY