ਸਿਡਨੀ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਪਣੇ ਪਿਤਾ ਦੇ ਸੁਫ਼ਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ ਤੇ ਉਸਦਾ ਇਕਲੌਤਾ ਟੀਚਾ ਹੈ। ਸਿਰਾਜ ਦੇ ਪਿਤਾ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਸੀ। ਸਿਰਾਜ ਦੇ ਲਈ ਪਿਛਲੇ ਕੁਝ ਦਿਨ ਬਹੁਤ ਮੁਸ਼ਕਿਲ ਭਰੇ ਰਹੇ ਹਨ। ਇੰਡੀਅਨ ਪ੍ਰੀਮੀਅਰ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਹ ਦੁਬਈ ਤੋਂ ਆਸਟਰੇਲੀਆ ਦੇ ਦੌਰੇ ਲਈ ਰਵਾਨਾ ਹੋ ਗਏ ਸਨ ਤੇ ਉਸ ਨੂੰ ਇਸ ਦੌਰਾਨ ਟੈਸਟ ਟੀਮ 'ਚ ਵੀ ਸ਼ਾਮਲ ਕਰ ਲਿਆ ਗਿਆ ਪਰ ਆਸਟਰੇਲੀਆ ਪਹੁੰਚਣ ਦੇ ਕੁਝ ਦਿਨ ਬਾਅਦ ਹੀ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ। ਆਸਟਰੇਲੀਆ 'ਚ ਕੁਆਰੰਟੀਨ ਦੇ ਦਿਸ਼ਾ-ਨਿਰਦੇਸ਼ਾਂ ਦੇ ਕਾਰਨ ਉਹ ਘਰ ਵਾਪਸ ਨਹੀਂ ਆ ਸਕੇ ਤੇ ਬਾਅਦ 'ਚ ਉਨ੍ਹਾਂ ਨੇ ਟੀਮ ਦੇ ਨਾਲ ਰਹਿਣ ਦਾ ਹੀ ਫੈਸਲਾ ਲਿਆ।
ਸਿਰਾਜ ਨੇ ਬੀ. ਸੀ. ਸੀ. ਆਈ. ਟੀ. ਵੀ. ਨੂੰ ਦੱਸਿਆ ਕਿ ਉਸਦੀ ਮਾਂ ਨੇ ਵੀ ਉਸ ਨੂੰ ਸੀਰੀਜ਼ ਛੱਡ ਕੇ ਘਰ ਨਾ ਆਉਣ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੇ ਵੀ ਮੈਨੂੰ ਆਸਟਰੇਲੀਆ ਰਹਿ ਕੇ ਦੇਸ਼ ਦੇ ਲਈ ਖੇਡਣ ਲਈ ਕਿਹਾ। ਮਾਂ ਨੇ ਮੈਨੂੰ ਕਿਹਾ ਕਿ ਮੈਨੂੰ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਮੇਰੇ ਸਭ ਤੋਂ ਵੱਡੇ ਸਮਰਥਕ ਸਨ ਤੇ ਉਨ੍ਹਾਂ ਦਾ ਜਾਣਾ ਮੇਰੇ ਲਈ ਬਹੁਤ ਵੱਡਾ ਘਾਟਾ ਹੈ। ਉਸਦਾ ਸੁਪਨਾ ਸੀ ਕਿ ਮੈਂ ਦੇਸ਼ ਦੇ ਲਈ ਖੇਡਾਂਗਾ ਤੇ ਦੇਸ਼ ਦਾ ਨਾਂ ਰੋਸ਼ਨ ਕਰਾਂਗਾ। ਹੁਣ ਤੋਂ ਮੇਰਾ ਉਦੇਸ਼ ਸਿਰਫ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨਾ ਹੈ।
ਤੇਜ਼ ਗੇਂਦਬਾਜ਼ ਨੇ ਕਿਹਾ ਜਿਸ ਤਰ੍ਹਾਂ ਨਾਲ ਟੀਮ ਦੇ ਸਾਰੇ ਮੈਂਬਰਾਂ ਨੇ ਇਸ ਸਮੇਂ ਮੇਰਾ ਸਮਰਥਨ ਕੀਤਾ, ਮੈਨੂੰ ਬਹੁਤ ਵਧੀਆ ਲੱਗਿਆ। ਵਿਰਾਟ ਭਰਾ ਨੇ ਵੀ ਮੈਨੂੰ ਮਜ਼ਬੂਤ ਬਣੇ ਰਹਿਣ ਨੂੰ ਕਿਹਾ ਤੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਕਿਹਾ। ਵਿਰਾਟ ਭਰਾ ਨੇ ਮੈਨੂੰ ਕਿਹਾ ਕਿ ਹਿੰਮਤ ਰੱਖਣਾ ਬਹੁਤ ਜ਼ਰੂਰੀ ਹੈ। ਭਾਰਤ ਦਾ ਆਸਟਰੇਲੀਆ ਦੌਰਾ ਵਨ ਡੇ ਸੀਰੀਜ਼ ਦੇ ਨਾਲ 27 ਨਵੰਬਰ ਨੂੰ ਸ਼ੁਰੂ ਹੋਵੇਗਾ। ਦੂਜਾ ਵਨ ਡੇ 29 ਤੇ ਤੀਜਾ ਵਨ ਡੇ 2 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ ਜੋ 4, 6 ਤੇ 8 ਦਸੰਬਰ ਨੂੰ ਖੇਡੀ ਜਾਵੇਗੀ ਤੇ 4 ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ।
ਪ੍ਰਜਨੇਸ਼ ਬਣੇ ਭਾਰਤ ਦੇ ਨੰਬਰ ਇਕ ਸਿੰਗਲ ਖਿਡਾਰੀ
NEXT STORY