ਵਾਸ਼ਿੰਗਟਨ- ਉੱਤਰੀ ਅਮਰੀਕਾ ਦੀ ਨੈਸ਼ਨਲ ਹਾਕੀ ਲੀਗ (ਐੱਨ. ਐੱਚ. ਐੱਲ.) ਦੇ ਖਿਡਾਰੀ ਬੀਜਿੰਗ ’ਚ 2022 ਦੀਆਂ ਸਰਦਰੁੱਤ ਓਲੰਪਿਕ ਖੇਡਾਂ ’ਚ ਹਿੱਸਾ ਨਹੀਂ ਲੈਣਗੇ ਕਿਉਂਕਿ ਐੱਨ. ਐੱਚ. ਐੱਲ. ਨੇ ਆਪਣੇ ਮਜ਼ਦੂਰ ਸੰਘ ਨੈਸ਼ਨਲ ਹਾਕੀ ਲੀਗ ਪਲੇਅਰਸ ਐਸੋਸੀਏਸ਼ਨ (ਐੱਨ. ਐੱਚ. ਐੱਲ. ਪੀ. ਏ.) ਦੇ ਨਾਲ ਇਸ ਈਵੈਂਟ ’ਚ ਹਿੱਸਾ ਨਾ ਲੈ ਕੇ ਇਕ ਸਾਂਝਾ ਸਮਝੌਤਾ ਕੀਤਾ ਸੀ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਵਾਸ਼ਿੰਗਟਨ ਪੋਸਟ ’ਚ ਛਪੀਆਂ ਖਬਰਾਂ ’ਚ ਮਾਮਲੇ ਦੇ ਜਾਣਕਾਰ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਅਗਲੇ ਕੁੱਝ ਦਿਨਾਂ ’ਚ ਇਸ ਸਬੰਧੀ ਅਧਿਕਾਰਕ ਐਲਾਨ ਕੀਤਾ ਜਾਵੇਗਾ। ਐੱਨ. ਐੱਚ. ਐੱਲ. ਅਤੇ ਐੱਨ. ਐੱਚ. ਐੱਲ. ਪੀ. ਏ. ਨੇ ਹਾਲਾਂਕਿ ਇਸ ’ਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਐੱਨ. ਐੱਚ. ਐੱਲ. ਨਿਯਮਿਤ ਸੀਜ਼ਨ ਨੂੰ ਮੁਲਤਵੀ ਕਰਨ ਵਾਲੀ ਉੱਤਰੀ ਅਮਰੀਕਾ ਦੀ ਪਹਿਲੀ ਪੇਸ਼ੇਵਰ ਖੇਡ ਲੀਗ ਬਣੀ ਸੀ ਕਿਉਂਕਿ ਉਸ ਦੇ 15 ਫੀਸਦੀ ਖਿਡਾਰੀਆਂ ਨੂੰ ਕੋਰੋਨਾ ਪ੍ਰੋਟੋਕੋਲ ਦੇ ਤਹਿਤ ਰੱਖਿਆ ਗਿਆ ਹੈ। ਇਸ ਤਰ੍ਹਾਂ 23 ਤੋਂ 26 ਦਸੰਬਰ ਦੀ ਮਿਆਦ ਦੌਰਾਨ ਹੁਣ ਤੱਕ ਲਗਭਗ 50 ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਦੇ ਨੋਟਿਸ ਬੋਰਡ ’ਤੇ ਪਾਕਿ ਬਾਰੇ ਨਾਂਹਪੱਖੀ ਸੁਰਖੀਆਂ ਹੀ ਦੇਖੀਆਂ : ਹਸਨੈਨ
NEXT STORY