ਬੈਂਗਲੁਰੂ- ਲਾਸ ਏਂਜਲਸ ਵਿਚ 2028 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਕ੍ਰਿਕਟ ਨੂੰ ਸ਼ਾਮਲ ਕਰਨ ਦੇ ਮੱਦੇਨਜ਼ਰ, ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਖੇਡਾਂ 'ਚ ਡੋਪਿੰਗ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਈ ਵੀਰਵਾਰ ਨੂੰ ਇੱਥੇ ਭਾਰਤੀ ਕ੍ਰਿਕਟ ਅਕੈਡਮੀ ਵਿਚ ਭਾਰਤੀ ਕ੍ਰਿਕਟਰਾਂ ਲਈ ਸੈਸ਼ਨ ਆਯੋਜਿਤ ਕੀਤਾ।
ਓਲੰਪਿਕ 'ਚ ਕ੍ਰਿਕਟ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਵਿਸ਼ਵ ਡੋਪਿੰਗ ਰੋਕੂ ਏਜੰਸੀ ਵਾਡਾ ਹੋਰ ਖੇਡਾਂ ਵਾਂਗ ਭਾਰਤੀ ਕ੍ਰਿਕਟਰਾਂ 'ਤੇ ਵੀ ਨਜ਼ਰ ਰੱਖੇਗੀ ਅਤੇ ਅਜਿਹੇ 'ਚ ਉਨ੍ਹਾਂ ਲਈ ਡੋਪਿੰਗ ਰੋਕੂ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਐੱਨ.ਸੀ.ਏ. 'ਚ ਨਾਡਾ ਸੈਸ਼ਨ 'ਚ ਸ਼ਾਮਲ ਹੋਣ ਵਾਲੇ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, ''ਇਸ ਤਰ੍ਹਾਂ ਦੇ ਸੈਸ਼ਨਾਂ ਦਾ ਆਯੋਜਨ ਅਜਿਹੇ ਵਿਸ਼ੇ 'ਤੇ ਜਾਗਰੂਕਤਾ ਅਤੇ ਗਿਆਨ ਫੈਲਾਉਣ ਲਈ ਕੀਤਾ ਜਾਂਦਾ ਹੈ, ਜਿਸ ਦੀ ਮਹੱਤਤਾ ਖੇਡਾਂ ਵਿੱਚ ਲਗਾਤਾਰ ਵਧ ਰਹੀ ਹੈ।
ਓਲੰਪਿਕ ਖੇਡਾਂ 2028 ਵਿੱਚ ਕ੍ਰਿਕਟ ਇਨ੍ਹਾਂ ਖੇਡਾਂ ਵਿੱਚ ਵਾਪਸੀ ਹੋਵੇਗੀ। ਇਸ ਤੋਂ ਪਹਿਲਾਂ ਕ੍ਰਿਕੇਟ 1900 ਵਿੱਚ ਪੈਰਿਸ ਵਿੱਚ ਖੇਡੀਆਂ ਗਈਆਂ ਓਲੰਪਿਕ ਖੇਡਾਂ ਦਾ ਹਿੱਸਾ ਸੀ ਪਰ ਉਸ ਸਮੇਂ ਇਸ ਵਿੱਚ ਸਿਰਫ਼ ਬ੍ਰਿਟੇਨ ਅਤੇ ਫਰਾਂਸ ਦੀਆਂ ਟੀਮਾਂ ਨੇ ਹੀ ਹਿੱਸਾ ਲਿਆ ਸੀ।
ਜਾਣੋ ਕੌਣ ਹਨ ਭਾਰਤ ਨੂੰ ਓਲੰਪਿਕ 'ਚ ਇਤਿਹਾਸਕ ਕਾਂਸੀ ਦਿਵਾਉਣ ਵਾਲੇ ਸਵਪਲਿਨ?
NEXT STORY