ਨਵੀਂ ਦਿੱਲੀ (ਵਾਰਤਾ): ਰਿਕਾਰਡ 21ਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਸਪੇਨ ਦੇ ਰਾਫੇਲ ਨਡਾਲ ਨੇ ਸੋਮਵਾਰ ਨੂੰ ਜਾਰੀ ਤਾਜ਼ਾ ਏ.ਟੀ.ਪੀ. ਰੈਂਕਿੰਗ ਵਿਚ ਆਪਣਾ ਪੰਜਵਾਂ ਸਥਾਨ ਬਰਕਰਾਰ ਰੱਖਿਆ ਹੈ। ਨਡਾਲ ਨੇ ਐਤਵਾਰ ਨੂੰ ਮੈਲਬੌਰਨ ਵਿਚ ਪੰਜ ਸੈੱਟ ਤੱਕ ਚੱਲੇ ਮੁਕਾਬਲੇ ਵਿਚ ਰੂਸ ਦੇ ਡੇਨੀਲ ਮੇਦਵੇਦੇਵ ਨੂੰ ਹਰਾ ਕੇ ਰਿਕਾਰਡ 21ਵੀਂ ਵਾਰ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ। ਇਸ ਨਾਲ ਹੀ ਉਹ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੋਂ ਇਕ ਕਦਮ ਅੱਗੇ ਨਿਕਲ ਹੈ, ਜਿਨ੍ਹਾਂ ਕੋਲ 20-20 ਗ੍ਰੈਂਡ ਸਲੈਮ ਖ਼ਿਤਾਬ ਹਨ।
ਜੋਕੋਵਿਚ ਵੀਜ਼ਾ ਸਮੱਸਿਆ ਕਾਰਨ ਇਸ ਵਾਰ ਮੈਲਬੌਰਨ ਤੋਂ ਬਾਹਰ ਹੋ ਗਏ ਸੀ ਪਰ ਉਹ 11,015 ਅੰਕਾਂ ਨਾਲ ਪਹਿਲੇ ਨੰਬਰ ’ਤੇ ਬਣੇ ਹੋਏ ਹਨ। ਮੇਦਵੇਦੇਵ 10,125 ਅੰਕਾਂ ਨਾਲ ਦੂਜੇ ਅਤੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਬ 7,780 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ। ਸੈਮੀਫਾਈਨਲ ਤੱਕ ਪਹੁੰਚਣ ਵਾਲੇ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ 7,170 ਅੰਕਾਂ ਨਾਲ ਚੌਥੇ ਸਥਾਨ ’ਤੇ ਬਣੇ ਹੋਏ ਹਨ। ਨਡਾਲ ਦੇ ਖਾਤੇ ਵਿਚ 6,875 ਅੰਕ ਹਨ। ਇਟਲੀ ਦੇ ਮਾਰਟਿਓ ਬੇਰੇਟੀਨੀ 5,278 ਅੰਕਾਂ ਨਾਲ ਛੇਵੇਂ ਸਥਾਨ ’ਤੇ ਹਨ।
ਵੈਸਟਇੰਡੀਜ਼ ਖ਼ਿਲਾਫ਼ ਭਾਰਤੀ ਟੀਮ ਬਣਾ ਸਕਦੀ ਹੈ ਇਹ ਵੱਡੇ ਰਿਕਾਰਡ, ਵੇਖੋ ਪੂਰਾ ਵਨ-ਡੇ ਸ਼ਡਿਊਲ
NEXT STORY