ਬਿਊਨਸ ਆਇਰਸ– ਭਾਰਤ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਆਪਣੇ ਏ. ਟੀ. ਪੀ. ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਦੂਜਾ ਦਰਜਾ ਪ੍ਰਾਪਤ ਚਿਲੀ ਦੇ ਕ੍ਰਿਸਟਿਆਨੋ ਗਾਰਿਨ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਅਰਜਨਟੀਨਾ ਓਪਨ ਏ. ਟੀ. ਪੀ. 250 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਰੈਂਕਿੰਗ ਵਿਚ 150ਵੇਂ ਸਥਾਨ ’ਤੇ ਕਾਬਜ਼ ਨਾਗਲ ਨੇ ਦੂਜੇ ਦੌਰ ਵਿਚ 6-4, 6-3 ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਗਾਰਿਨ ਵਿਸ਼ਵ ਰੈਂਕਿੰਗ ਵਿਚ 22ਵੇਂ ਸਥਾਨ ’ਤੇ ਹੈ। ਨਾਗਲ ਦਾ ਸਾਹਮਣਾ ਹੁਣ ਸਪੇਨ ਦੇ ਅਲਬਰਟ ਰਾਮੋਸ ਵਿਨੋਲਾਸ ਨਾਲ ਹੋਵੇਗਾ, ਜਿਸ ਨੇ ਜਰਮਨੀ ਦੇ ਡੋਮਨਿਕ ਕੋਫੇਰ ਨੂੰ 7-5, 6-4 ਨਾਲ ਹਰਾਇਆ। ਏ. ਟੀ. ਪੀ. ਟੂਰ ਪੱਧਰ ’ਤੇ ਨਾਗਲ ਪਹਿਲੀ ਵਾਰ ਕੁਆਰਟਰ ਫਾਈਨਲ ਤਕ ਪਹੁੰਚਿਆ ਹੈ।
ਇਹ ਖ਼ਬਰ ਪੜ੍ਹੋ- ਪਾਕਿ ਸੁਪਰ ਲੀਗ ’ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੋਲਾਰਡ ਦੇ 6 ਛੱਕਿਆਂ 'ਤੇ ਯੁਵਰਾਜ ਨੇ ਦਿੱਤੀ ਪ੍ਰਤੀਕਿਰਿਆ, ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ
NEXT STORY