ਨਵੀਂ ਦਿੱਲੀ– ਸ਼੍ਰੀਲੰਕਾ ਦੇ ਲੈੱਗ ਸਪਿਨਰ ਅਕਿਲਾ ਧੰਨਜਯ ਨੇ ਟੀ-20 ਕ੍ਰਿਕਟ ਮੈਚ 'ਚ ਵਿਸ਼ਵ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਦੀ ਵਿਕਟ ਸਮੇਤ ਹੈਟ੍ਰਿਕ ਹਾਸਲ ਕੀਤੀ ਪਰ ਬਾਅਦ ਵਿਚ ਕੀਰੋਨ ਪੋਲਾਰਡ ਨੇ ਉਸ ਨੂੰ ਇਕ ਓਵਰ 'ਚ ਛੇ ਛੱਕੇ ਲਾ ਦਿੱਤੇ। ਪੋਲਾਰਡ ਭਾਰਤ ਦੇ ਯੁਵਰਾਜ ਸਿੰਘ ਤੋਂ ਬਾਅਦ ਟੀ-20 ਕ੍ਰਿਕਟ ਵਿਚ ਇਕ ਓਵਰ ਵਿਚ ਛੇ ਛੱਕੇ ਲਾਉਣ ਵਾਲਾ ਦੂਜਾ ਤੇ ਸਾਰੇ ਸਵਰੂਪਾਂ ਵਿਚ ਤੀਜਾ ਬੱਲੇਬਾਜ਼ ਬਣ ਗਿਆ ਹੈ। ਯੁਵਰਾਜ ਨੇ ਟੀ-20 ਵਿਸ਼ਵ ਕੱਪ 2007 ਵਿਚ ਇੰਗਲੈਂਡ ਦੇ ਸਟੂਅਰਟ ਬ੍ਰਾਡ ਦੇ ਓਵਰ 'ਚ ਇਹ ਕਾਰਨਾਮਾ ਕੀਤਾ ਸੀ। ਉਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਨੇ 2007 ਦੇ ਵਨ ਡੇ ਵਰਲਡ ਕੱਪ 'ਚ ਇਕ ਓਵਰ ਵਿਚ 36 ਦੌੜਾਂ ਬਣਾ ਕੇ ਸਭ ਤੋਂ ਪਹਿਲਾਂ ਇਹ ਉਪਲੱਬਧੀ ਹਾਸਲ ਕੀਤੀ ਸੀ। ਗਿਬਸ ਨੇ ਨੀਦਰਲੈਂਡ ਦੇ ਗੇਂਦਬਾਜ਼ ਡੈਨ ਵੈਨ ਬੰਜ ਦੇ ਓਵਰ 'ਚ 6 ਗੇਂਦਾਂ ’ਤੇ ਛੱਕੇ ਜੜੇ ਸਨ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਨੇ ਇਹ ਮੈਚ 41 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਨਾਲ ਜਿੱਤਿਆ। ਵੈਸਟਇੰਡੀਜ਼ ਨੇ 132 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 6 ਵਿਕਟਾਂ ’ਤੇ 134 ਦੌੜਾਂ ਬਣਾਈਆਂ। ਧਨਜੰਯ ਟੀ-20 ਕ੍ਰਿਕਟ ਵਿਚ ਹੈਟ੍ਰਿਕ ਲੈਣ ਵਾਲਾ ਦੁਨੀਆ ਦਾ 15ਵਾਂ ਤੇ ਸ਼੍ਰੀਲੰਕਾ ਦਾ ਚੌਥਾ ਗੇਂਦਬਾਜ਼ ਬਣ ਗਿਆ। ਉਸ ਨੇ ਐਵਿਨ ਲੂਈਸ (28), ਗੇਲ (0) ਤੇ ਨਿਕੋਲਸ ਪੂਰਨ (0) ਨੂੰ ਚੌਥੇ ਓਵਰ ਵਿਚ ਲਗਾਤਾਰ ਤਿੰਨ ਗੇਂਦਾਂ ’ਤੇ ਆਊਟ ਕੀਤਾ। ਉਸ ਦੀ ਖੁਸ਼ੀ ਜ਼ਿਆਦਾ ਦੇਰ ਟਿਕ ਨਹੀਂ ਸਕੀ ਤੇ ਅਗਲੇ ਹੀ ਓਵਰ ਵਿਚ ਪੋਲਾਰਡ ਨੇ ਮੈਦਾਨ ਦੇ ਚਾਰੇ ਪਾਸੇ ਛੱਕੇ ਲਾਏ। ਅਗਲੇ ਓਵਰ ਵਿਚ ਜੈਸਨ ਹੋਲਡਰ ਨੇ ਵੀ ਉਸ ਨੂੰ ਪਹਿਲੀ ਗੇਂਦ ’ਤੇ ਛੱਕਾ ਲਾਇਆ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਨ ਡੇ ਦੀ ਕਪਤਾਨੀ ਬਵੁਮਾ ਨੂੰ ਸੌਂਪੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਨੇ ਵਨ ਡੇ ਦੀ ਕਪਤਾਨੀ ਬਵੁਮਾ ਨੂੰ ਸੌਂਪੀ
NEXT STORY