ਇੰਡੀਅਨ ਵੇਲਸ– ਭਾਰਤ ਦੇ ਸੁਮਿਤ ਨਾਗਲ ਨੂੰ ਬੀ. ਐੱਨ. ਪੀ. ਪਰੀਬਸ ਓਪਨ ਦੇ ਪਹਿਲੇ ਦੌਰ ’ਚ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਸਿੱਧੇ ਸੈੱਟਾਂ ਵਿਚ ਹਰਾ ਦਿੱਤਾ। ਰਾਫੇਲ ਨਡਾਲ ਦੇ ਨਾਂ ਵਾਪਸ ਲੈਣ ਤੋਂ ਬਾਅਦ ਨਾਗਲ ‘ਲੱਕੀ ਲੂਜਰ’ ਦੇ ਤੌਰ ’ਤੇ ਮੁੱਖ ਡਰਾਅ ’ਚ ਪਹੁੰਚਿਆ ਸੀ। ਏ. ਟੀ. ਪੀ. ਰੈਂਕਿੰਗ ’ਚ 101ਵੇਂ ਸਥਾਨ ’ਤੇ ਕਾਬਜ਼ ਨਾਗਲ ਨੂੰ ਇਕ ਘੰਟਾ 28 ਮਿੰਟ ਤਕ ਚੱਲੇ ਮੈਚ ’ਚ 3-6, 3-6 ਨਾਲ ਹਾਰ ਝੱਲਣੀ ਪਈ।
ਬੈਡਮਿੰਟਨ ਵਾਧਾ
ਸਿੰਧੂ ਓਲੰਪਿਕ ਚੈਂਪੀਅਨ ਚੇਨ ਹੱਥੋਂ ਹਾਰੀ
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਜ਼ਬਰਦਸਤ ਜੁਝਾਰੂਪਨ ਦਿਖਾਇਆ ਪਰ ਕੁਆਰਟਰ ਫਾਈਨਲ ’ਚ ਓਲੰਪਿਕ ਚੈਂਪੀਅਨ ਚੇਨ ਯੂ ਫੇਈ ਹੱਥੋਂ ਹਾਰ ਗਈ। ਸੱਟ ਕਾਰਨ 4 ਮਹੀਨਿਆਂ ਬਾਅਦ ਵਾਪਸੀ ਕਰ ਰਹੀ ਸਿੰਧੂ ਨੇ ਤਕਰੀਬਨ ਡੇਢ ਘੰਟੇ ਤਕ ਚੱਲੇ ਮੁਕਾਬਲੇ ਵਿਚ ਆਪਣੀ ਫਿਟਨੈੱਸ ਤੇ ਕਲਾ ਦਾ ਨਮੂਨਾ ਪੇਸ਼ ਕੀਤਾ ਪਰ 24-22, 17-21, 18-21 ਨਾਲ ਹਾਰ ਗਈ। ਮਹਿਲਾ ਡਬਲਜ਼ ’ਚ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਵੀ ਕੁਆਰਟਰ ਫਾਈਨਲ ’ਚ ਪਹੁੰਚ ਗਈਆਂ। ਉਨ੍ਹਾਂ ਨੇ 7ਵਾਂ ਦਰਜਾ ਪ੍ਰਾਪਤ ਜਾਪਾਨ ਦੀ ਯੂਕੀ ਫੁਕੂਸ਼ਿਮਾ ਤੇ ਸਾਯਾਕਾ ਹਿਰੋਤਾ ਨੂੰ 21-18, 21-13 ਨਾਲ ਹਰਾਇਆ।
ਰੋਹਿਤ, ਯਸ਼ਸਵੀ ਤੇ ਸ਼ੁਭਮਨ ਨੇ ਮਿਲ ਕੇ ਬਣਾਇਆ ਵੱਡਾ ਰਿਕਾਰਡ, 3 ਹੀ ਵਾਰ ਹੋਇਆ ਅਜਿਹਾ ਕਾਰਨਾਮਾ
NEXT STORY