ਨਾਗਪੁਰ (ਵਾਰਤਾ) : ਨਾਗਪੁਰ ਦੇ ਮਸ਼ਹੂਰ ਸ਼ਤਰੰਜ ਖਿਡਾਰੀ ਅਤੇ ਪ੍ਰਸਿੱਧ ਕੋਚ ਉਮੇਸ਼ ਡੀ ਪਾਨਬੁਡੇ ਦਾ ਕੋਰੋਨਾ ਨਾਲ ਲੜਾਈ ਲੜਨ ਮਗਰੋਂ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 47 ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ, 18 ਸਾਲਾ ਧੀ, 11 ਸਾਲ ਦਾ ਪੁੱਤਰ ਅਤੇ ਪਿਤਾ ਹਨ।
ਫਿਡੇ ਆਰਬੀਟਰ ਪਾਨਬੁਡੇ ਨੂੰ ਸ਼੍ਰੀ ਰਾਮਦੇਵਬਾਬਾ ਰੁਕਮਣੀ ਦੇਵੀ ਮੈਮੋਰੀਅਲ ਮਲਟੀ ਸਪੈਸ਼ਲਿਟੀ ਹਸਪਤਾਲ ਐਂਡ ਰਿਸਰਚ ਸੈਂਟਰ ਓਲਡ ਭੰਡਾਰਾ ਰੋਡ ਨਾਗਪੁਰ ਵਿਚ ਭਰਤੀ ਕਰਾਇਆ ਗਿਆ ਸੀ। 47 ਸਾਲਾ ਪਾਨਬੁਡੇ ਜ਼ਿਲਾ ਸ਼ਤਰੰਜ ਸੰਘ ਦੇ ਆਯੋਜਨ ਸਕੱਤਰ ਸਨ। ਉਹ ਨਾਲ ਹੀ ਵਿਦਰਭ ਸ਼ਤਰੰਜ ਸੰਘ ਦੇ ਟੂਰਨਾਮੈਂਟ ਸਕੱਤਰ ਵੀ ਸਨ। ਉਨ੍ਹਾਂ ਨੇ 10 ਸਾਲ ਦੀ ਉਮਰ ਵਿਚ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਸੀ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਭਾਰਤ ਦੀ ਸਾਲ 2000 ਵਿਚ ਲੇਬਨਾਨ ਵਿਚ ਏਸ਼ੀਅਨ ਸਿਟੀਜ ਸ਼ਤਰੰਜ ਮੁਕਾਬਲੇ ਵਿਚ ਨੁਮਾਇੰਦਗੀ ਕੀਤੀ ਸੀ।
ਵੱਡਾ ਖ਼ੁਲਾਸਾ : ਸੁਸ਼ੀਲ ਕੁਮਾਰ ਦੇ ਹੱਥਾਂ ’ਚ ਛੱਤਰਸਾਲ ਸਟੇਡੀਅਮ ਦਾ ਕੰਟਰੋਲ, ਕੀਤਾ ਜਾਂਦਾ ਹੈ ਤੰਗ-ਪਰੇਸ਼ਾਨ
NEXT STORY