ਹਾਂਗਕਾਂਗ : ਜਾਪਾਨ ਦੀ ਸਟਾਰ ਖਿਡਾਰਨ ਨਾਓਮੀ ਓਸਾਕਾ ਪਿੱਠ ਦੀ ਸੱਟ ਕਾਰਨ ਮਹਿਲਾ ਟੈਨਿਸ ਟੂਰ ਦੇ ਬਾਕੀ ਡਬਲਯੂਟੀਏ ਸੈਸ਼ਨ ਵਿੱਚ ਨਹੀਂ ਖੇਡ ਸਕੇਗੀ। ਹਾਂਗਕਾਂਗ ਓਪਨ ਦੇ ਆਯੋਜਕਾਂ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਗੱਲ ਦਾ ਐਲਾਨ ਕਰਦੇ ਹੋਏ ਕਿਹਾ ਕਿ ਚਾਰ ਵਾਰ ਦੀ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਨਾ ਸਿਰਫ ਟੂਰਨਾਮੈਂਟ ਤੋਂ ਹਟ ਰਹੀ ਹੈ, ਸਗੋਂ ਉਹ ਮੌਜੂਦਾ ਸੈਸ਼ਨ 'ਚ ਹੋਰ ਕੋਈ ਮੁਕਾਬਲਾ ਨਹੀਂ ਖੇਡ ਸਕੇਗੀ। WTA ਨੇ ਵੀ ਆਪਣੀ ਵੈੱਬਸਾਈਟ 'ਤੇ ਇਸ ਦਾ ਐਲਾਨ ਕੀਤਾ ਹੈ। ਓਸਾਕਾ ਤਿੰਨ ਹਫਤੇ ਪਹਿਲਾਂ ਚਾਈਨਾ ਓਪਨ ਵਿੱਚ ਕੋਕੋ ਗੌਫ ਦੇ ਖਿਲਾਫ ਚੌਥੇ ਦੌਰ ਦੇ ਮੈਚ ਤੋਂ ਹਟ ਗਈ ਸੀ ਅਤੇ ਉਦੋਂ ਤੋਂ ਉਹ ਕੋਈ ਮੈਚ ਨਹੀਂ ਖੇਡੀ ਹੈ।
ਭਾਰਤ ਖਿਲਾਫ ਬਾਰਡਰ ਗਾਵਸਕਰ ਟਰਾਫੀ ਤੋਂ ਪਹਿਲਾਂ ਬੋਲੇ ਕਮਿੰਸ, ਅਸੀਂ ਆਪਣੀਆਂ ਗਲਤੀਆਂ ਸੁਧਾਰਾਂਗੇ
NEXT STORY