ਰੋਮ— ਜਾਪਾਨ ਦੀ ਟੈਨਿਸ ਖਿਡਾਰੀ ਨਾਓਮੀ ਓਸਾਕਾ ਨੇ ਕਿਹਾ ਕਿ ਇਕ ਖਿਡਾਰੀ ਦੇ ਤੌਰ ’ਤੇ ਉਹ ਚਾਹੁੰਦੀ ਹੈ ਕਿ ਟੋਕੀਓ ਓਲੰਪਿਕ ਦਾ ਆਯੋਜਨ ਹੋਵੇ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋਕ ਇਸ ਦੇ ਲਈ ਸਹਿਜ ਨਹੀਂ ਹਨ ਤਾਂ ਇਸ ’ਤੇ ਚਰਚਾ ਹੋਣੀ ਚਾਹੀਦੀ ਹੈ। ਵਿਸ਼ਵ ਰੈਂਕਿੰਗ ’ਚ ਦੂਜੇ ਸਥਾਨ ’ਤੇ ਕਾਬਜ਼ ਇਸ ਖਿਡਾਰੀ ਤੋਂ ਐਤਵਾਰ ਨੂੰ ਇਟਲੀ ਓਪਨ ਦੇ ਦੌਰਾਨ ਜਦੋਂ ਓਲੰਪਿਕ ਆਯੋਜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਯਕੀਨੀ ਤੌਰ ’ਤੇ ਮੈਂ ਚਾਹਾਂਗੀ ਕਿ ਓਲੰਪਿਕ ਦਾ ਆਯੋਜਨ ਹੋਵੇ, ਕਿਉਂਕਿ ਮੈਂ ਇਕ ਖਿਡਾਰੀ ਹਾਂ ਤੇ ਇਹ ਕੁਝ ਅਜਿਹਾ ਹੈ ਕਿ ਜਿਸ ਦਾ ਪੂਰੀ ਜ਼ਿੰਦਗੀ ਇੰਤਜ਼ਾਰ ਰਹਿੰਦਾ ਹੈ।
ਇਹ ਵੀ ਪੜ੍ਹੋ : ਉਨਮੁਕਤ ਚੰਦ ਨੇ ਅਮਰੀਕਾ ’ਚ ਕ੍ਰਿਕਟ ਖੇਡਣ ਦੇ ਪਾਕਿ ਖਿਡਾਰੀ ਦੇ ਦਾਅਵੇ ’ਤੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ
ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਇਕ ਸਾਲ ਤੋਂ ਹਾਲਾਂਕਿ ਕਈ ਅਹਿਮ ਚੀਜ਼ਾਂ ਚਲ ਰਹੀਆਂ ਹਨ। ਮੈਨੂੰ ਲਗਦਾ ਹੈ ਕਿ ਬਹੁਤ ਸਾਰੀਆਂ ਗ਼ੈਰਮੁਮਕਿਨ ਘਟਨਾਵਾਂ ਵਾਪਰੀਆਂ ਹਨ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਦਾ ਆਯੋਜਨ ਪਿਛਲੇ ਸਾਲ ਜੁਲਾਈ ’ਚ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਇਕ ਸਾਲ ਲਈ ਟਾਲ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਤੋਂ ਜਾਪਾਨ ’ਚ ਇਹ ਵਾਇਰਸ ਇਕ ਵਾਰ ਫਿਰ ਫੈਲਣ ਲੱਗਾ ਹੈ ਪਰ ਸਥਾਨਕ ਆਯੋਜਕਾਂ ਤੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਖੇਡਾਂ ਦਾ ਆਯੋਜਨ ਪਹਿਲਾਂ ਤੋਂ ਤੈਅ ਤਾਰੀਖ 23 ਜੁਲਾਈ ਤੋਂ ਸ਼ੁਰੂ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਉਨਮੁਕਤ ਚੰਦ ਨੇ ਅਮਰੀਕਾ ’ਚ ਕ੍ਰਿਕਟ ਖੇਡਣ ਦੇ ਪਾਕਿ ਖਿਡਾਰੀ ਦੇ ਦਾਅਵੇ ’ਤੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ
NEXT STORY