ਬੀਜਿੰਗ— ਜਾਪਾਨ ਦੀ ਨਾਓਮੀ ਓਸਾਕਾ ਨੇ ਸੋਮਵਾਰ ਨੂੰ ਜਾਰੀ ਡਬਲਿਊ.ਟੀ.ਏ. ਰੈਂਕਿੰਗ 'ਚ ਦੁਬਾਰਾ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਖਬਰਾਂ ਮੁਤਾਬਕ ਰੋਜਰਸ ਕੱਪ ਦੇ ਕੁਆਰਟਰ ਫਾਈਨਲ 'ਚ ਸ਼ੁੱਕਰਵਾਰ ਨੂੰ ਹਾਰ ਝੱਲ ਦੇ ਬਾਵਜੂਦ ਓਸਾਕਾ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੂੰ ਹਰਾ ਕੇ ਚੋਟੀ 'ਤੇ ਪਹੁੰਚਣ 'ਚ ਕਾਮਯਾਬ ਰਹੀ। ਬਾਰਟੀ ਅੱਠ ਹਫਤਿਆਂ ਲਈ ਵਰਲਡ ਦੀ ਨੰਬਰ-1 ਖਿਡਾਰਨ ਸੀ। ਜਨਵਰੀ 'ਚ ਆਸਟਰੇਲੀਅਨ ਓਪਨ ਜਿੱਤਣ ਦੇ ਬਾਅਦ ਓਸਾਕਾ ਲਗਾਤਾਰ 18 ਹਫਤਿਆਂ ਲਈ ਪਹਿਲੇ ਪਾਇਦਾਨ 'ਤੇ ਮੌਜੂਦ ਸੀ। ਓਸਾਕਾ ਅਜੇ ਤਕ ਕੁਲ 2 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਹੈ।
ਵਿਰਾਟ ਦਾ ਖੁਲਾਸਾ- 60 ਦੌੜਾਂ ਬਣਾਉਣ ਤੋਂ ਬਾਅਦ ਸਰੀਰ ਨੇ ਦੇ ਦਿੱਤਾ ਸੀ 'ਜਵਾਬ'
NEXT STORY