ਮਾਨਚੈਸਟਰ- ਪਾਕਿਸਤਾਨ ਦੇ ਦਿੱਗਜ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਆਪਣੀ ਖਤਰਨਾਕ ਬਾਊਂਸਰ ਨਾਲ ਇੰਗਲੈਂਡ ਦੇ ਕ੍ਰਿਕਟਰ ਕ੍ਰਿਸ ਵੋਕਸ ਨੂੰ ਬੱਲੇਬਾਜ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ। ਮਾਨਚੈਸਟਰ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਨਸੀਮ ਦੇ ਖਤਰਨਾਕ ਬਾਊਂਸਰ ਕ੍ਰਿਸ ਵੋਕਸ ਦੇ ਹੈਲਮੇਟ 'ਤੇ ਜਾ ਲੱਗਾ ਤੇ ਉਸਦਾ ਹੈਲਮੇਟ ਟੁੱਟ ਗਿਆ।
ਇੰਗਲੈਂਡ ਦੇ ਕ੍ਰਿਸ ਵੋਕਸ ਤੇ ਜਾਸ ਬਟਲਰ ਕ੍ਰੀਜ਼ 'ਤੇ ਸੀ ਤੇ 5 ਵਿਕਟਾਂ ਦੇ ਨੁਕਸਾਨ ਦੇ ਨਾਲ 150 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ। ਨਸੀਮ ਗੇਂਦਬਾਜ਼ੀ 'ਤੇ ਸੀ ਤੇ ਜਿਵੇਂ ਹੀ ਉਨ੍ਹਾਂ ਨੇ ਗੇਂਦ ਕਰਵਾਈ ਤਾਂ ਵੋਕਸ ਖੁਦ ਨੂੰ ਬਚਾਉਣ ਦੇ ਚੱਕਰ 'ਚ ਹੇਠਾ ਬੈਠ ਗਿਆ। ਇਸ ਦੌਰਾਨ ਨਸੀਮ ਦੀ ਤੇਜ਼ ਆਉਂਦੀ ਗੇਂਦ ਵੋਕਸ ਦੇ ਹੈਲਮੇਟ 'ਤੇ ਲੱਗੀ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਵੋਕਸ ਇਸ ਦੌਰਾਨ ਬਚ ਗਏ ਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਵਿਕਟਾਂ 'ਤੇ 326 ਦੌੜਾਂ ਬਣਾਈਆਂ ਸਨ।
BCCI ਦਾ ਦਾਅਵਾ- UAE 'ਚ IPL ਕਰਵਾਉਣ ਨੂੰ 'ਸਿਧਾਂਤਕ' ਮਿਲੀ ਮਨਜ਼ੂਰੀ
NEXT STORY