ਸਮਾਣਾ- ਮੈਰਾਥਨ ਵਿੱਚ ਕੌਮੀ ਸੋਨ ਤਗ਼ਮਾ ਜੇਤੂ ਅਥਲੀਟ ਮਿਸ਼ਰਾ ਸਿੰਘ ਸਮਾਣਾ ਪਿੰਡ ਗਾਜੇਵਾਸ ਚੈਤਰਾ ਨੇ ਸੂਬਾ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਅਗਲੇ ਮਹੀਨੇ ਦੁਬਈ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲੈ ਕੇ ਤਮਗਾ ਜਿੱਤ ਸਕੇ। ਮਿਸ਼ਰਾ ਸਿੰਘ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਅਰੁਣਾਚਲ ਯੂਨੀਵਰਸਿਟੀ ਤੋਂ ਅਗਲੇਰੀ ਪੜ੍ਹਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : IND vs AUS : ਵਨਡੇ ਸੀਰੀਜ਼ ਤੋਂ ਵੀ ਬਾਹਰ ਹੋਏ ਪੈਟ ਕਮਿੰਸ, ਇਸ ਖਿਡਾਰੀ ਨੂੰ ਮਿਲੀ ਕਪਤਾਨੀ
ਫਿਲਹਾਲ ਮਿਸ਼ਰਾ ਸਿੰਘ ਪਾਣੀਪਤ 'ਚ ਟ੍ਰੇਨਿੰਗ ਕਰ ਰਿਹਾ ਹੈ। ਮਿਸ਼ਰਾ ਨੇ ਰਾਸ਼ਟਰੀ ਪੱਧਰ 'ਤੇ 21 ਕਿਲੋਮੀਟਰ ਮੈਰਾਥਨ ਦੌੜ 'ਚ ਸੋਨ ਤਗਮਾ ਜਿੱਤਿਆ ਹੈ। ਉਸ ਨੇ 42 ਕਿਲੋਮੀਟਰ 'ਚ ਵੀ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਇਲਾਵਾ ਉਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਮਿਸ਼ਰਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ ਟੋਕੀਓ ਵਿਖੇ ਹੋਈਆਂ ਖੇਡਾਂ ਲਈ ਵੀ ਚੁਣਿਆ ਗਿਆ ਸੀ ਪਰ ਪੈਸੇ ਦੀ ਘਾਟ ਕਾਰਨ ਉਹ ਨਹੀਂ ਜਾ ਸਕਿਆ।
ਉਸ ਨੂੰ ਟਿਕਟ ਲਈ ਕਰੀਬ 2 ਲੱਖ ਰੁਪਏ ਦੀ ਲੋੜ ਸੀ। ਪਰ, ਉਸ ਨੂੰ ਸਰਕਾਰ ਜਾਂ ਕਿਸੇ ਹੋਰ ਵੱਲੋਂ ਕੋਈ ਮਦਦ ਨਹੀਂ ਮਿਲੀ। ਮਿਸ਼ਰਾ ਸਿੰਘ ਪਿੰਡ ਵਿੱਚ ਇੱਕ ਵਰਕਸ਼ਾਪ ਵਿੱਚ ਰਾਤ ਨੂੰ ਵੈਲਡਿੰਗ ਦਾ ਕੰਮ ਕਰਦਾ ਹੈ ਅਤੇ ਇਸ ਨਾਲ ਕਮਾਏ ਪੈਸਿਆਂ ਨਾਲ ਉਹ ਦੂਜੇ ਰਾਜਾਂ ਵਿੱਚ ਜਾ ਕੇ ਖੇਡਾਂ ਵਿੱਚ ਹਿੱਸਾ ਲੈਂਦਾ ਹੈ। ਉਸ ਨੇ ਪਿੰਡ ਵਿੱਚ ਆਪਣੇ ਘਰ ਦੇ ਨੇੜੇ ਖੇਡ ਦਾ ਮੈਦਾਨ ਬਣਾਇਆ ਹੋਇਆ ਹੈ, ਜਿੱਥੇ ਉਹ ਅਭਿਆਸ ਕਰਦਾ ਹੈ।
ਇਹ ਵੀ ਪੜ੍ਹੋ : ਜਰਮਨੀ ਨੂੰ 6-3 ਨਾਲ ਹਰਾ ਕੇ ਭਾਰਤ ਐੱਫ. ਆਈ. ਐੱਚ. ਪ੍ਰੋ ਲੀਗ ’ਚ ਚੋਟੀ ’ਤੇ
ਉਸ ਨੇ ਕਿਹਾ ਕਿ ਜੇਕਰ ਸਰਕਾਰ ਉਸ ਦੀ ਆਰਥਿਕ ਮਦਦ ਕਰੇ ਅਤੇ ਉਸ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਉਹ ਦੇਸ਼ ਲਈ ਬਿਹਤਰ ਪ੍ਰਦਰਸ਼ਨ ਕਰਨ ਅਤੇ ਓਲੰਪਿਕ ਵਿਚ ਸੋਨ ਤਗਮਾ ਲਿਆਉਣ ਦੀ ਤਾਕਤ ਰੱਖਦਾ ਹੈ। ਉਸਨੇ ਦੱਸਿਆ ਕਿ ਉਸਦੀ ਮਾਂ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਦੀ ਹੈ ਅਤੇ ਉਸਦੇ ਪਿਤਾ ਸ਼ਹਿਰ ਆ ਕੇ ਮਜ਼ਦੂਰੀ ਕਰਦੇ ਹਨ। ਮਾਂ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਤਾਂ ਜੋ ਪੁੱਤਰ ਦੇਸ਼ ਲਈ ਸੋਨ ਤਗਮਾ ਲਿਆ ਸਕੇ ਪਰ ਗਰੀਬੀ ਕਾਰਨ ਬੱਚੇ ਦੇ ਸੁਪਨੇ ਚਕਨਾਚੂਰ ਹੋ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੂਸ ਨੂੰ ਮੱਧ ਏਸ਼ੀਆਈ ਫੁੱਟਬਾਲ ਮੁਕਾਬਲੇ 'ਚ ਹਿੱਸਾ ਲੈਣ ਲਈ ਮਿਲਿਆ ਸੱਦਾ
NEXT STORY