ਨਵੀਂ ਦਿੱਲੀ : ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ’ਚ ਵੱਡਾ ਬਦਲਾਅ ਕੀਤਾ ਗਿਆ ਹੈ। ਸਟੀਵ ਸਮਿਥ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ’ਚ ਆਸਟ੍ਰੇਲੀਆ ਦੀ ਅਗਵਾਈ ਕਰਨਗੇ। ਨਿਯਮਤ ਕਪਤਾਨ ਪੈਟ ਕਮਿੰਸ ਘਰ ਹੀ ਰਹਿਣਗੇ ਕਿਉਂਕਿ ਉਸ ਦੀ ਮਾਂ ਮਾਰੀਆ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : WPL 2023 : ਦਿੱਲੀ ਦੀ ਸ਼ਾਨਦਾਰ ਜਿੱਤ, ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਪੈਟ ਕਮਿੰਸ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦਿੱਲੀ ’ਚ ਖੇਡੇ ਗਏ ਦੂਜੇ ਟੈਸਟ ਤੋਂ ਬਾਅਦ ਆਪਣੇ ਘਰ ਪਰਤ ਗਏ ਸਨ। ਸਮਿਥ ਨੇ ਫਿਰ ਤੀਜੇ ਟੈਸਟ ਵਿਚ ਕਮਾਨ ਸੰਭਾਲੀ ਅਤੇ ਆਸਟਰੇਲੀਆ ਨੂੰ 9 ਵਿਕਟਾਂ ਦੀ ਜਿੱਤ ਦਿਵਾਈ। ਆਸਟ੍ਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੋਨਾਲਡ ਨੇ ਕਿਹਾ, ‘ਪੈਟ ਅਤੇ ਉਸ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ। ਉਹ ਇਸ ਸਮੇਂ ਬਹੁਤ ਮੁਸ਼ਕਲ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੇ ਹਨ।
ਕਿ੍ਰਕਟ ਆਸਟ੍ਰੇਲੀਆ ਨੇ ਪੈਟ ਕਮਿੰਸ ਦੀ ਥਾਂ ਲੈਣ ਦਾ ਐਲਾਨ ਨਹੀਂ ਕੀਤਾ ਹੈ। ਇਸ ਦਾ ਮਤਲਬ ਹੈ ਕਿ ਆਸਟ੍ਰੇਲੀਆ ਨੂੰ ਭਾਰਤ ਖਿਲਾਫ ਤਿੰਨ ਵਨਡੇ ਸੀਰੀਜ਼ ਲਈ 15 ਖਿਡਾਰੀਆਂ ’ਚੋਂ ਚੋਣ ਕਰਨੀ ਹੋਵੇਗੀ। ਤੇਜ਼ ਗੇਂਦਬਾਜ ਝਾਏ ਰਿਚਰਡਸਨ ਹੈਮਸਟ੍ਰਿੰਗ ਦੀ ਸੱਟ ਕਾਰਨ ਪਹਿਲਾਂ ਹੀ ਬਾਹਰ ਹੋ ਗਏ ਸਨ, ਜਿਸ ਤੋਂ ਬਾਅਦ ਨਾਥਨ ਐਲਿਸ ਨੂੰ ਉਨ੍ਹਾਂ ਦੇ ਬਦਲ ਵਜੋਂ ਸ਼ਾਮਿਲ ਕੀਤਾ ਗਿਆ ਸੀ।
ਇੱਕ ਦਿਲਚਸਪ ਤੱਥ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆਈ ਟੀਮ ਨੇ ਪਿਛਲੇ ਪੰਜ ਵਨਡੇ ਮੈਚਾਂ ਵਿਚ ਚਾਰ ਕਪਤਾਨਾਂ ਨੂੰ ਅਜ਼ਮਾਇਆ ਹੈ। ਆਰੋਨ ਫਿੰਚ ਨੇ ਸਤੰਬਰ ’ਚ ਨਿਊਜ਼ੀਲੈਂਡ ਖਿਲਾਫ ਕਪਤਾਨੀ ਕੀਤੀ ਸੀ। ਕਮਿੰਸ ਨੂੰ ਉਦੋਂ ਫਿੰਚ ਦਾ ਉਤਰਾਧਿਕਾਰੀ ਬਣਾਇਆ ਗਿਆ। ਹਾਲਾਂਕਿ, ਜਦੋਂ ਇੰਗਲੈਂਡ ਖ਼ਿਲਾਫ਼ ਨਵੰਬਰ ’ਚ ਦੂਸਰੇ ਮੈਚ ’ਚ ਪੈਟ ਕਮਿੰਸ ਨੂੰ ਆਰਾਮ ਦਿੱਤਾ ਗਿਆ ਤਾਂ ਜੋਸ਼ ਹੇਜਲਵੁੱਡ ਨੇ ਜ਼ਿੰਮੇਵਾਰੀ ਸੰਭਾਲੀ।
ਇਹ ਵੀ ਪੜ੍ਹੋ : ਤੇਜ਼ ਗੇਂਦਬਾਜ਼ਾਂ ਨੂੰ IPL ਦੌਰਾਨ ਟ੍ਰੇਨਿੰਗ ਲਈ ਡਿਊਕ ਗੇਂਦਾਂ ਦਿੱਤੀਆਂ ਜਾਣਗੀਆਂ : ਰੋਹਿਤ
ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਦੇ ਲਿਹਾਜ਼ ਨਾਲ ਇਹ ਸੀਰੀਜ਼ ਭਾਰਤ ਅਤੇ ਆਸਟ੍ਰੇਲੀਆ ਲਈ ਮਹੱਤਵਪੂਰਨ ਹੋਣ ਵਾਲੀ ਹੈ। ਆਸਟ੍ਰੇਲੀਆਈ ਟੀਮ ਹਰਫਨਮੌਲਾ ਖਿਡਾਰੀਆਂ ਨਾਲ ਭਰੀ ਹੋਈ ਹੈ। ਇਸ ਤੋਂ ਇਲਾਵਾ ਡੇਵਿਡ ਵਾਰਨਰ ਅਤੇ ਐਸਟਨ ਐਗਰ ਦੀ ਟੀਮ ’ਚ ਵਾਪਸੀ ਹੋਈ ਹੈ। ਗਲੇਨ ਮੈਕਸਵੈੱਲ ਵੀ ਆਸਟ੍ਰੇਲੀਅਨ ਟੀਮ ਦਾ ਹਿੱਸਾ ਹੈ, ਜੋ ਲੱਤ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਤੇਜ਼ ਗੇਂਦਬਾਜ਼ਾਂ ਨੂੰ IPL ਦੌਰਾਨ ਟ੍ਰੇਨਿੰਗ ਲਈ ਡਿਊਕ ਗੇਂਦਾਂ ਦਿੱਤੀਆਂ ਜਾਣਗੀਆਂ : ਰੋਹਿਤ
NEXT STORY