ਸਪੋਰਟਸ ਡੈਸਕ— ਅੱਜ ਰਾਸ਼ਟਰੀ ਖੇਡ ਦਿਵਸ ਹੈ, ਜੋ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਦੀ ਜੈਅੰਤੀ ਦੇ ਦਿਨ ਮਨਾਇਆ ਜਾਂਦਾ ਹੈ। ਧਿਆਨਚੰਦ ਨੇ ਭਾਰਤ ਨੂੰ ਓਲੰਪਿਕ ਖੇਡਾਂ ’ਚ ਸੋਨ ਤਮਗਾ ਦਿਵਾਇਆ ਅਤੇ ਕੌਮਾਂਤਰੀ ਪੱਧਰ ’ਤੇ ਭਾਰਤੀ ਹਾਕੀ ਨੂੰ ਪਛਾਣ ਦਿਵਾਈ। ਅਜਿਹੇ ’ਚ ਅੱਜ ਰੀਓ ਪੈਰਾਲੰਪਿਕ ਦੀ ਤਮਗਾ ਪੈਰਾ ਐਥਲੀਟ ਦੀਪਾ ਮਲਿਕ ਰਾਸ਼ਟਰੀ ਭਵਨ ਦੇ ਦਰਬਾਰ ਹਾਲ ’ਚ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਤ ਹੋਵੇਗੀ। ਇਹ ਪੁਰਸਕਾਰ ਜਕਾਰਤਾ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਨੂੰ ਵੀ ਮਿਲੇਗਾ। ਤੁਹਾਨੂੰ ਦਸ ਦਈਏ ਕਿ ਕ੍ਰਿਕਟਰ ਰਵਿੰਦਰ ਜਡੇਜਾ ਸਮੇਤ 19 ਖਿਡਾਰੀਆਂ ਨੂੰ ਵੱਕਾਰੀ ਅਰਜੁਨ ਪੁਰਸਕਾਰ ਨਾਲ ਨਵਾਜਿਆ ਜਾਵੇਗਾ। ਆਓ ਜਾਣਦੇ ਹਾਂ ਅੱਜ ਮਿਲਣ ਵਾਲੇ ਵਕਾਰੀ ਪੁਰਸਕਾਰਾਂ ਦੇ ਪ੍ਰਮੁੱਖ ਜੇਤੂਆਂ ਦੀ ਸੂਚੀ ਬਾਰੇ-
ਪੁਰਸਕਾਰ ਜੇਤੂਆਂ ਦੀ ਸੂਚੀ ਇਸ ਤਰ੍ਹਾਂ ਹੈ :-
1. ਰਾਜੀਵ ਗਾਂਧੀ ਖੇਲ ਰਤਨ : ਬਜਰੰਗ ਪੂਨੀਅ (ਕੁਸ਼ਤੀ) ਅਤੇ ਦੀਪਾ ਮਲਿਕ (ਪੈਰਾ ਐਥਲੈਟਿਕਸ)
2. ਦ੍ਰੋਣਾਚਾਰਿਆ ਪੁਰਸਕਾਰ (ਨਿਯਮਿਤ) : ਵਿਮਲ ਕੁਮਾਰ (ਬੈਡਮਿੰਟਨ), ਸੰਦੀਪ ਗੁਪਤਾ (ਟੇਬਲ ਟੈਨਿਸ) ਅਤੇ ਮੋਹਿੰਦਰ ਸਿੰਘ ਢਿੱਲੋਂ) (ਐਥਲੈਟਿਕਸ)
3. ਦ੍ਰੋਣਾਚਾਰਿਆ ਪੁਰਸਕਾਰ (ਲਾਈਫ ਟਾਈਮ) : ਮਰਜਬਾਨ ਪਟੇਲ (ਹਾਕੀ), ਰਾਮਬੀਰ ਸਿੰਘ ਖੋਖਰ (ਕਬੱਡੀ) ਅਤੇ ਸੰਜੇ ਭਾਰਦਵਾਜ (ਕ੍ਰਿਕਟ)
4. ਅਰਜੁਨ ਪੁਰਸਕਾਰ : ਤਜਿੰਦਰ ਪਾਲ ਸਿੰਘ ਤੂਰ (ਐਥਲੈਟਿਕਸ), ਮੁਹੰਮਦ ਅਨਸ ਯਹੀਆ (ਐਥਲੈਟਿਕਸ), ਐੱਸ. ਭਾਸਕਰਨ (ਬਾਡੀ ਬਿਲਡਿੰਗ), ਸੋਨੀਆ ਲਾਥਰ (ਮੁੱਕੇਬਾਜ਼ੀ), ਰਵਿੰਦਰ ਜਡੇਜਾ (ਕ੍ਰਿਕਟ), ਪੂਨਮ ਯਾਦਵ (ਕ੍ਰਿਕਟ), ਚਿੰਗਲੇਨਸਾਨਾ ਸਿੰਘ ਕੰਗੁਜਮ (ਹਾਕੀ), ਅਜੇ ਠਾਕੁਰ (ਕਬੱਡੀ), ਗੌਰਵ ਸਿੰਘ ਗਿੱਲ (ਮੋਟਰ ਸਪੋਰਟਸ), ਪ੍ਰਮੋਦ ਭਗਤ (ਪੈਰਾ ਸਪੋਰਟਸ ਬੈਡਮਿੰਟਨ), ਅੰਜੁਮ ਮੁਦਗਿਲ (ਨਿਸ਼ਾਨੇਬਾਜ਼ੀ) ਹਰਮੀਤ ਰਾਜੁਲ ਦੇਸਾਈ (ਟੇਬਲ ਟੈਨਿਸ), ਪੂਜਾ ਢਾਂਡਾ (ਕੁਸ਼ਤੀ), ਫਵਾਦ ਮਿਰਜ਼ਾ (ਘੁੜਸਵਾਰੀ), ਗੁਰਪ੍ਰੀਤ ਸਿੰਘ ਸੰਧੂ (ਫੁੱਟਬਾਲ), ਸਵਪਨਾ ਬਰਮਨ (ਐਥਲੈਟਿਕਸ), ਸੰੁਦਰ ਸਿੰਘ ਗੁਰਜਰ (ਪੈਰਾ ਸਪੋਰਟਸ ਐਥਲੈਟਿਕਸ), ਬੀ. ਸਾਈ ਪ੍ਰਣੀਤ (ਬੈਡਮਿੰਟਨ) ਅਤੇ ਸਿਮਰਨ ਸਿੰਘ ਸ਼ੇਰਗਿਲ (ਪੋਲੋ)
5. ਧਿਆਨਚੰਦ ਪੁਰਸਕਾਰ : ਮੈਨੁਅਲ ਫ੍ਰੇਡਰਿਕਸ (ਹਾਕੀ), ਅਰੂਪ ਬਸਾਕ (ਟੇਬਲ ਟੈਨਿਸ), ਮਨੋਜ ਕੁਮਾਰ (ਕੁਸ਼ਤੀ), ਨਿਤਿਨ ਕੀਰਤਨੇ (ਟੈਨਿਸ) ਅਤੇ ਸੀ. ਲਾਲਰੇਮਸਾਂਗਾ (ਤੀਰਅੰਦਾਜ਼ੀ)
6. ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ : ਗਗਨ ਨਾਰੰਗ ਸਪੋਰਟਸ, ਪ੍ਰਮੋਸ਼ਨ ਫਾਊਂਡੇਸ਼ਨ ਅਤੇ ਗੋ ਸਪੋਰਟਸ ਅਤੇ ਰਾਇਲਸੀਮਾ ਵਿਕਾਸ ਟ੍ਰਸਟ।
7. ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਤੇਨਜਿੰਗ ਨੋਗ੍ਰੇ ਰਾਸ਼ਟਰੀ ਬਹਾਦਰੀ ਪੁਰਸਕਾਰ : ਅਪਰਣਾ ਕੁਮਾਰ (ਭੂ ਬਹਾਦਰੀ), ਮਰਹੂਮ ਦੀਪਾਂਕਰ ਘੋਸ਼ (ਭੂ ਬਹਾਦਰੀ), ਮਣੀਕੰਦਨ ਕੇ. (ਭੂ ਬਹਾਦਰੀ), ਪ੍ਰਭਾਤ ਰਾਜੂ ਕੋਲੀ (ਜਲ ਬਹਾਦਰੀ), ਰਾਮੇਸ਼ਵਰ ਜਾਂਗੜਾ (ਪੌਣ ਬਹਾਦਰੀ), ਵਾਂਗਚੁਕ ਸ਼ੇਰਪਾ (ਲਾਈਫ ਟਾਈਮ ਅਚੀਵਮੈਂਟ)
ਵਾਲਾਰੀਵਾਨ ਦਾ ਦੇਸ਼ ਨੂੰ ਤੋਹਫਾ, ਸ਼ੂਟਿੰਗ ਵਰਲਡ ਕੱਪ ’ਚ ਜਿੱਤਿਆ ਸੋਨ ਤਮਗਾ
NEXT STORY