ਸਪੋਰਟਸ ਡੈਸਕ- ਭਾਰਤੀ ਜਲ ਸੈਨਾ (ਇੰਡੀਅਨ ਨੇਵੀ) ਦੇ ਨੀਰਜ ਨੇ ਐਤਵਾਰ ਨੂੰ ਦਿੱਲੀ ਵਿਖੇ ਸਮਾਪਤ ਹੋਏ 20ਵੇਂ ਕੁਮਾਰ ਸੁਰੇਂਦਰ ਸਿੰਘ ਮੈਮੋਰੀਅਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਪੰਜਾਬ ਦੇ ਸਰਤਾਜ ਸਿੰਘ ਟਿਵਾਣਾ ਨੂੰ ਪਛਾੜ ਕੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨਜ਼ (3ਪੀ) ਵਿੱਚ ਸੋਨ ਤਗਮਾ ਜਿੱਤਿਆ ਹੈ। ਨੀਰਜ ਨੇ ਫਾਈਨਲ ਵਿੱਚ ਸਰਤਾਜ ਨੂੰ 17-9 ਨਾਲ ਮਾਤ ਦਿੱਤੀ।
ਇਸੇ ਦੌਰਾਨ ਪੰਜਾਬ ਦੇ ਨਿਸ਼ਾਨੇਬਾਜ਼ ਸਰਤਾਜ ਸਿੰਘ ਟਿਵਾਣਾ ਨੇ ਜੂਨੀਅਰ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਆਪਣੇ ਦਿਨ ਨੂੰ ਯਾਦਗਾਰ ਬਣਾਇਆ। ਨੀਰਜ ਪਹਿਲੇ ਕੁਆਲੀਫਿਕੇਸ਼ਨ ਰਾਊਂਡ ਵਿੱਚ 584 ਦੇ ਸਕੋਰ ਨਾਲ ਸਿਖਰ ’ਤੇ ਰਿਹਾ ਅਤੇ ਫਿਰ ਉਸ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਰੈਕਿੰਗ ਰਾਊਂਡ ਵਿੱਚ 403.8 ਅੰਕ ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ। ਇਸੇ ਦੌਰਾਨ ਸਰਤਾਜ ਨੇ 400.4 ਅੰਕ ਬਣਾਏ ਤੇ ਉਹ ਦੂਸਰੇ ਨੰਬਰ ’ਤੇ ਰਿਹਾ।
ਮਹਿਲਾ ਹਾਕੀ : ਭਾਰਤੀ ਟੀਮ ਨੂੰ ਬੈਲਜੀਅਮ ਨੇ ਮੁੜ ਹਰਾਇਆ
NEXT STORY