ਆਕਲੈਂਡ (ਸੁਮਿਤ ਭੱਲਾ)- ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਇੰਗਲੈਂਡ ਅਤੇ ਯੂਏਈ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ 'ਚ ਨੌਜਵਾਨ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਭਾਰਤੀ ਮੂਲ ਦੇ 20 ਸਾਲਾ ਲੈੱਗ ਸਪਿਨਰ ਆਦਿ ਅਸ਼ੋਕ ਨੂੰ ਐਲਾਨੀ ਗਈ ਟੀਮ ਵਿੱਚ ਮੌਕਾ ਦਿੱਤਾ ਗਿਆ ਹੈ। ਆਦਿ ਅਸ਼ੋਕ ਦਾ ਪੂਰਾ ਨਾਂ ਆਦਿਤਿਆ ਅਸ਼ੋਕ ਹੈ। ਉਹ ਮੂਲ ਰੂਪ ਵਿੱਚ ਚੇਨਈ, ਭਾਰਤ ਦਾ ਰਹਿਣ ਵਾਲਾ ਹੈ ਅਤੇ ਬਚਪਨ ਵਿੱਚ ਹੀ ਨਿਊਜ਼ੀਲੈਂਡ ਸ਼ਿਫਟ ਹੋ ਗਿਆ ਸੀ।
ਇਹ ਵੀ ਪੜ੍ਹੋ: ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਮਾਮਲਾ: ਅਦਾਲਤ ਨੇ ਬ੍ਰਿਜ ਭੂਸ਼ਣ ਸ਼ਰਨ ਨੂੰ ਦਿੱਤੀ ਜ਼ਮਾਨਤ, ਕਈ ਸ਼ਰਤਾਂ ਲਗਾਈਆਂ
ਆਦਿਤਿਆ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਸਪਿਨ ਗੇਂਦਬਾਜ਼ੀ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ’ਚ ਇੰਗਲੈਂਡ ’ਚ ਕਲੱਬ ਕ੍ਰਿਕਟ ਖੇਡ ਰਿਹਾ ਹੈ। ਜਦੋਂ ਉਸ ਨੂੰ ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਫੋਨ ਕਰ ਕੇ ਉਸ ਦੀ ਟੀਮ ’ਚ ਚੋਣ ਬਾਰੇ ਦੱਸਿਆ, ਉਦੋਂ ਤੋਂ ਉਸ ਦੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ। ਅਸਲ ’ਚ ਜਦੋਂ ਤੋਂ ਆਦਿਤਿਆ ਨੇ ਘਰੇਲੂ ਕ੍ਰਿਕਟ ਦੇ ਇਕ ਮੈਚ ’ਚ 2021-22 ਦੇ ਮੁਕਾਬਲੇ ’ਚ 7 ਵਿਕਟਾਂ ਹਾਸਲ ਕੀਤੀਆਂ ਹਨ, ਉਹ ਉਦੋਂ ਤੋਂ ਚੋਣ ਕਮੇਟੀ ਦੀਆਂ ਨਜ਼ਰਾਂ ’ਚ ਸੀ।
ਇਹ ਵੀ ਪੜ੍ਹੋ: ਹਾਈਕੋਰਟ ਪੁੱਜਾ ਵਿਨੇਸ਼, ਬਜਰੰਗ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਤੋਂ ਛੋਟ ਦਾ ਮਾਮਲਾ, ਅਦਾਲਤ ਨੇ ਮੰਗਿਆ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਇਰਲੈਂਡ ਟੀ20 ਸੀਰੀਜ਼ ਤੋਂ ਹਾਰਦਿਕ ਪਾਂਡਿਆ ਅਤੇ ਸ਼ੁਭਮਨ ਗਿੱਲ ਨੂੰ ਮਿਲ ਸਕਦਾ ਹੈ ਆਰਾਮ
NEXT STORY