ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦੇ 16ਵੇਂ ਮੈਚ 'ਚ ਦੱਖਣੀ ਅਫ਼ਰੀਕਾ ਅਤੇ ਨੀਦਰਲੈਂਡ ਵਿਚਾਲੇ ਫਸਵਾਂ ਮੁਕਾਬਲਾ ਹੋਇਆ। ਇਹ ਮੈਚ ਨਿਊਯਾਰਕ ਦੇ ਨਾਸਾਊ ਕਾਊਂਟੀ ਅੰਤਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਨੀਦਰਲੈਂਡ ਦੀ ਟੀਮ ਇਸ ਤੋਂ ਪਹਿਲਾਂ ਆਈ.ਸੀ.ਸੀ. ਟੂਰਨਾਮੈਂਟ 'ਚ ਦੋ ਵਾਰ ਦੱਖਣੀ ਅਫ਼ਰੀਕਾ ਨੂੰ ਹਰਾ ਚੁੱਕੀ ਹੈ। ਇਸ ਮੈਚ 'ਚ ਵੀ ਨੀਦਰਲੈਂਡ ਨੇ ਦੱਖ਼ਣੀ ਅਫ਼ਰੀਕਾ ਨੂੰ ਜ਼ਬਰਦਸਤ ਟੱਕਰ ਦਿੱਤੀ ਪਰ ਮਿਲਰ ਨੇ ਮੈਚ ਬਚਾਅ ਲਿਆ।
ਦੱਖਣੀ ਅਫ਼ਰੀਕਾ ਨੇ 'ਕਿੱਲਰ' ਮਿਲਰ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨੀਦਰਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 103 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫ਼ਰੀਕਾ ਦੀ ਟੀਮ ਨੇ 18.5 ਓਵਰਾਂ 'ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮਿਲਰ ਨੇ ਛੱਕਾ ਮਾਰ ਕੇ ਮੈਚ ਖ਼ਤਮ ਕੀਤਾ। ਮਿਲਰ 51 ਗੇਂਦਾਂ 'ਚ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 59 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਅਵਾਰਡ ਦਿੱਤਾ ਗਿਆ।
T20 World Cup: ਪਾਕਿ ਖ਼ਿਲਾਫ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਝਟਕਾ, ਅਭਿਆਸ ਦੌਰਾਨ ਜ਼ਖ਼ਮੀ ਹੋਏ ਰੋਹਿਤ ਸ਼ਰਮਾ
NEXT STORY