ਨਾਟਿੰਗਮ— ਇੰਗਲੈਂਡ ਦੇ ਖਿਲਾਫ ਇੱਥੇ ਪੰਜ ਮੈਚਾਂ ਦੀ ਸੀਰੀਜ ਦੇ ਚੌਥੇ ਮੈਚ 'ਚ ਹਾਰ ਝੇਲਣ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਸਰਫਰਾਜ ਖਾਨ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਦੀ ਫਿਲਡਿੰਗ ਚੰਗੀ ਨਹੀਂ ਰਹੀ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਿਮਾਨ ਟੀਮ ਨੇ ਨਿਰਧਾਰਤ 50 ਓਵਰ 'ਚ 7 ਵਿਕਟਾਂ ਦੇ ਨੁਕਸਾਨ 340 ਦੌੜਾ ਬਣਾਈਆਂ। ਇੰਗਲੈਂਡ ਨੇ 49.3 ਓਵਰ 'ਚ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਮੈਚ ਤੋਂ ਬਾਅਦ ਖਾਨ ਨੇ ਕਿਹਾ, ਅਸੀਂ ਵੱਡਾ ਸਕੋਰ ਖੜਾ ਕੀਤਾ ਸੀ, ਪਰ ਸਾਡੀ ਗੇਂਦਬਾਜ਼ੀ ਤੇ ਫੀਲਡਿੰਗ ਉੱਚ ਪੱਧਰ ਦੀ ਨਹੀਂ ਰਹੀ। ਜੇਕਰ ਅਸੀਂ ਕੈਚ ਫੜ ਲੈਂਦੇ ਤਾਂ ਮੁਕਾਬਲੇ ਦਾ ਨਤੀਜਾ ਕੁਝ ਹੋਰ ਹੁੰਦਾ। ਅਸੀਂ ਕੜੀ ਮਿਹਨਤ ਕਰ ਰਹੇ ਹਾਂ, ਪਰ ਸਾਡੀ ਫੀਲਡਿੰਗ ਦਾ ਪੱਧਰ ਉੱਚਾ ਨਹੀਂ ਹੈ ਤੇ ਵਰਲਡ ਕੱਪ ਕਰੀਬ ਹੈ।
ਖਾਨ ਨੇ ਕਿਹਾ, ਅਸੀਂ ਗੇਂਦਬਾਜ਼ੀ ਦੇ ਦੌਰਾਨ ਕਈ ਯਾਰਕਰ ਵੀ ਮਿਸ ਕੀਤੇ, ਮੁਹੰਮਦ ਹਸਨੈਨ ਆਪਣਾ ਚੌਥਾ ਮੈਚ ਖੇਲ ਰਹੇ ਹਨ, ਤਾਂ ਉਹ ਅਜੇ ਬਹੁਤ ਕੁਝ ਸਿੱਖਣਗੇ। ਮੈਨੂੰ ਉਮੀਦ ਹੈ ਕਿ ਇਮਾਮ ਵੀ ਜਲਦ ਠੀਕ ਹੋਣਗੇ, ਉਨ੍ਹਾਂ ਦੀ ਕੂਹਣੀ 'ਤੇ ਸੱਟ ਲੱਗੀ ਹੈ।
ਸਲਾਮੀ ਬੱਲੇਬਾਜ਼ ਇਮਾਮ ਉਲ-ਹੱਕ ਨੂੰ ਮੈਚ ਦੇ ਸ਼ੁਰੂਆਤ 'ਚ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਇਸ ਜਿੱਤ ਤੋਂ ਬਾਅਦ ਇੰਗਲੈਂਡ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਮੈਚ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ।
ਵਿਰਾਟ ਕੋਹਲੀ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਯੁਵਰਾਜ ਸਿੰਘ ਨੇ ਕਰ ਦਿੱਤਾ ਟ੍ਰੋਲ
NEXT STORY