ਸਪੋਰਟਸ ਡੈਸਕ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਕੋਹਲੀ ਅਕਸਰ ਆਪਣੀ ਤਸਵੀਰ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਟਵਿੱਟਰ ਅਕਾਊਂਟ 'ਤੇ ਆਪਣੀ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਤੋਂ ਜਗ੍ਹਾ ਦੇ ਬਾਰੇ 'ਚ ਸਵਾਲ ਕੀਤਾ। ਕੋਹਲੀ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ, ਕੀ ਤੁਹਾਨੂੰ ਇਸ ਸ਼ਹਿਰ ਦਾ ਨਾਂ ਪਤਾ ਹੈ?

ਕੋਹਲੀ ਦੀ ਇਸ ਤਸਵੀਰ 'ਤੇ ਉਨ੍ਹਾਂ ਦੇ ਪੁਰਾਣੇ ਸਾਥੀ ਯੁਵਰਾਜ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਯੁਵਰਾਜ ਨੇ ਕੋਹਲੀ ਦੀ ਤਸਵੀਰ ਨੁੰ ਦੇਖ ਕੇ ਮਜ਼ਾਕੀਆ ਅੰਦਾਜ਼ 'ਚ ਲਿਖਿਆ, ''ਲਗਦਾ ਹੈ ਕਿ ਇਹ ਕੋਟਕਪੂਰਾ ਹੈ। ਹਰਭਜਨ ਸਿੰਘ ਤੁਸੀਂ ਹੀ ਦੱਸੋ? ਜ਼ਿਕਰਯੋਗ ਹੈ ਕਿ ਕੋਟਕਪੂਰਾ ਪੰਜਾਬ ਦੇ ਇਕ ਸ਼ਹਿਰ ਦਾ ਨਾਂ ਹੈ।

ਭਾਰਤ 'ਚ ਨਹੀਂ ਹੋਵੇਗੀ ਅਫਗਾਨਿਸਤਾਨ ਪ੍ਰੀਮਿਅਰ ਲੀਗ, BCCI ਨੂੰ ਹੈ ਇਸ ਗੱਲ ਦਾ ਡਰ
NEXT STORY