ਸਪੋਰਟਸ ਡੈਸਕ— ਓਲੰਪਿਕ ਟਿਕਟ ਹਾਸਲ ਕਰਨ ਵਾਲੇ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਲਿਸਬਨ ਮੁਕਾਬਲੇ ’ਚ 83.18 ਮੀਟਰ ਦੇ ਨਾਲ ਸੋਨ ਤਮਗ਼ਾ ਜਿੱਤਣ ’ਤੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਪ੍ਰਤੀਯੋਗਿਤਾ ਨੂੰ ਅਭਿਆਸ ਦੀ ਤਰ੍ਹਾਂ ਲੈਂਦੇ ਹੋਏ ਇਹ ਨਤੀਜਾ ਹਾਸਲ ਕੀਤਾ ਹੈ ਤੇ ਆਗਾਮੀ ਕੌਮਾਂਤਰੀ ਪ੍ਰਤੀਯੋਗਿਤਾਵਾਂ ’ਚ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ।
ਇਸ 23 ਸਾਲਾ ਖਿਡਾਰੀ ਨੇ ਇਕ ਸਾਲ ਤੋਂ ਵੱਧ ਸਮੇਂ ਦੇ ਬਾਅਦ ਕੌਮਾਂਤਰੀ ਪ੍ਰਤੀਯੋਗਿਤਾ ’ਚ ਹਿੱਸਾ ਲੈਂਦੇ ਹੋਏ 83.18 ਮੀਟਰ ਦੇ ਪ੍ਰਦਰਸ਼ਨ ਦੇ ਨਾਲ ਓਲੰਪਿਕ ਤਿਆਰੀ ਦੇ ਮੱਦੇਨਜ਼ਰ ਵਿਦੇਸ਼ਾਂ ’ਚ ਚੰਗੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਛੇਵੀਂ ਕੋਸ਼ਿਸ਼ ’ਚ ਇਸ ਦੂਰੀ ਨੂੰ ਹਾਸਲ ਕੀਤਾ। ਚੋਪੜਾ ਨੇ ਕਿਹਾ, ‘‘ਅਸੀਂ ਪਹਿਲਾਂ ਤੋਂ ਜਾਣਦੇ ਸੀ ਕਿ ਲਿਸਬਨ ’ਚ ਇਸ ਪ੍ਰਤੀਯੋਗਿਤਾ ’ਚ ਕੌਣ ਹਿੱਸਾ ਲੈ ਰਿਹਾ ਹੈ ਤੇ ਮੇਰੇ ਕੋਚ ਨੇ ਮੈਨੂੰ ਅਭਿਆਸ ’ਚ ਮੁਕਾਬਲੇਬਾਜ਼ੀ ਕਰਨ ਦੀ ਸਲਾਹ ਦੇ ਨਾਲ ਕਿਹਾ ਕਿ ਮੈਨੂੰ ਇਸ ’ਚ ਆਪਣਾ ਸੌ ਫ਼ੀਸਦੀ ਨਹੀਂ ਦੇਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਮੇਰੇ ਕੋਲ ਪ੍ਰਤੀਯੋਗਿਤਾ (ਲਿਸਬਨ ’ਚ) ਲਈ ਬਹੁਤ ਘੱਟ ਸਮਾਂ ਸੀ ਤੇ ਮੈਂ ਇਸ ਨੂੰ ਇਕ ਅਭਿਆਸ ਦੀ ਤਰ੍ਹਾਂ ਲੈ ਰਿਹਾ ਸੀ।
ਗੇਲਫ਼ੰਡ ਚੈਲੰਜ ਸ਼ਤਰੰਜ : ਨਿਹਾਲ ਤੇ ਪ੍ਰਗਿਆਨੰਧਾ ਦਰਮਿਆਨ ਹੋਵੇਗੀ ਟੱਕਰ
NEXT STORY