ਨਵੀਂ ਦਿੱਲੀ- ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਡਾਇਮੰਡ ਲੀਗ 2022 ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ’ਚੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਨੀਰਜ 7-8 ਸਤੰਬਰ ਨੂੰ ਜਿਊਰਿਖ ’ਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਇਨਲ ’ਚ ਵੀ ਪਹੁੰਚ ਗਏ ਹਨ, ਜੋ ਖੁਸ਼ੀ ਵਾਲੀ ਗੱਲ ਹੈ।

ਦੱਸ ਦੇਈਏ ਕਿ ਹਾਲ ਹੀ 'ਚ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਇਆ ਸੀ। ਅੰਜੂ ਬੌਬੀ ਜਾਰਜ (2003) ਤੋਂ ਬਾਅਦ ਨੀਰਜ ਅਜਿਹਾ ਕਰਨ ਵਾਲੇ ਦੂਜੇ ਅਥਲੀਟ ਬਣ ਗਏ ਹਨ। ਫਾਈਨਲ ਵਿੱਚ ਨੀਰਜ ਨੇ 88.13 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਫੀਫਾ ਨੇ AIFF ਤੋਂ ਹਟਾਈ ਪਾਬੰਦੀ, ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਖੁੱਲ੍ਹਿਆ ਰਾਹ
NEXT STORY