ਸਪੋਰਟਸ ਡੈਸਕ— ਭਾਰਤੀ ਅਥਲੈਟਿਕਸ ਮਹਾਸੰਘ ਦੀ ਕਮੇਟੀ ਨੇ ਲਗਾਤਾਰ ਤੀਜੀ ਵਾਰ ਸਟਾਰ ਜੈਵਲਿਨ ਥਰੋਅਰ ਖਿਡਾਰੀ ਨੀਰਜ ਚੋਪੜਾ ਦੇ ਨਾਂ ਦੀ ਸਿਫਾਰਿਸ਼ ਖੇਲ ਰਤਨ ਐਵਾਰਡ ਲਈ ਕੀਤੀ ਹੈ। 22 ਸਾਲਾਂ ਦੇ ਚੋਪੜਾ ਟ੍ਰੈਕ ਅਤੇ ਫੀਲਡ ਦੇ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਦੇ ਨਾਂ ਦੀ ਸਿਫਾਰਿਸ਼ ਏ. ਐੱਫ. ਆਈ. ਨੇ ਕੀਤੀ ਹੈ। ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗੇ ਜੇਤੂ ਚੋਪੜਾ ਨੂੰ 2018 ’ਚ ਅਰਜੁਨ ਐਵਾਰਡ ਦਿੱਤਾ ਗਿਆ ਸੀ। ਉਸ ਸਾਲ ਖੇਲ ਰਤਨ ਲਈ ਵੀ ਉਨ੍ਹਾਂ ਦਾ ਨਾਂ ਭੇਜਿਆ ਗਿਆ ਸੀ। ਪਿਛਲੇ ਸਾਲ ਵੀ ਖੇਲ ਰਤਨ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਸੀ।
ਇਕ ਸੂਤਰ ਨੇ ਕਿਹਾ, ‘‘ਨੀਰਜ ਇਕੱਲੇ ਐਥਲੀਟ ਹਨ ਜਿਨ੍ਹਾਂ ਦੇ ਨਾਂ ਦੀ ਇਸ ਸਾਲ ਖੇਲ ਰਤਨ ਲਈ ਸਿਫਰਿਸ਼ ਕੀਤੀ ਗਈ ਹੈ। ਓਡਿਸ਼ਾ ਸਰਕਾਰ ਪਹਿਲਾਂ ਹੀ ਫਰਾਟਾ ਦੌੜਾਕ ਦੁਤੀ ਚੰਦ ਦੇ ਨਾਂ ਦੀ ਅਰਜੁਨ ਐਵਾਰਡ ਲਈ ਸਿਫਾਰਿਸ਼ ਕਰ ਚੁੱਕੀ ਹੈ। ਚੋਪੜਾ ਨੇ ਤੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਹ ਕੁਹਣੀ ਦੀ ਸੱਟ ਦੇ ਕਾਰਨ ਪਿਛਲੇ ਪੂਰੇ ਸੈਂਸ਼ਨ ਤੋਂ ਬਾਹਰ ਸਨ।
ਯਸ਼ਸਵਿਨੀ ਨੇ ਆਨਲਾਈਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
NEXT STORY