ਨਵੀਂ ਦਿੱਲੀ (ਭਾਸ਼ਾ)–ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਚਾਰ ਦਿਨਾਂ 'ਚ ਦੂਜੀ ਵਾਰ ਗ੍ਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਪਛਾੜ ਕੇ ਫਿਨਲੈਂਡ ਦੀਆਂ ਕੁਓਰਤਾਨੇ ਖੇਡਾਂ 'ਚ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ 'ਚ ਸ਼ਨੀਵਾਰ ਨੂੰ ਸੈਸ਼ਨ ਦਾ ਪਹਿਲਾ ਸੋਨ ਤਮਗਾ ਜਿੱਤਿਆ।24 ਸਾਲਾ ਨੀਰਜ ਨੇ 86.69 ਮੀਟਰ ਦੀ ਕੋਸ਼ਿਸ਼ ਨਾਲ ਇਹ ਤਮਗਾ ਹਾਸਲ ਕੀਤਾ। ਉਸ ਨੇ ਆਪਣੀ ਪਹਿਲੀ ਕੋਸ਼ਿਸ਼ 'ਚ ਹੀ ਇਹ ਦੂਰੀ ਹਾਸਲ ਕਰ ਲਈ ਜਦਕਿ ਉਸ ਦੀ ਦੂਜੀ ਤੇ ਤੀਜੀ ਕੋਸ਼ਿਸ਼ ਫਾਊਲ ਹੋ ਗਈ। ਉਸ ਨੇ ਇਸ ਤੋਂ ਬਾਅਦ ਹੋਰ ਥ੍ਰੋਅ ਨਹੀਂ ਕੀਤੀ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਨੂੰ ਝਟਕਾ, ਹਰ ਮਹੀਨੇ 600 ਰੁਪਏ ਤੱਕ ਵਧਣਗੇ ਟਿਕਟਾਂ ਦੇ ਰੇਟ!
ਤ੍ਰਿਨੀਦਾਦ ਤੇ ਟੋਬੈਗੋ ਦੀਆਂ 2012 ਦੀਆਂ ਓਲੰਪਿਕ ਖੇਡਾਂ ਦਾ ਚੈਂਪੀਅਨ ਬਾਲਕਾਟ 86.64 ਮੀਟਰ ਨਾਲ ਦੂਜੇ ਸਥਾਨ ’ਤੇ ਰਿਹਾ ਜਦਕਿ ਪੀਟਰਸ 84.75 ਮੀਟਰ ਦੀ ਸਰਵਸ੍ਰੇਸ਼ਠ ਕੋਸ਼ਿਸ਼ ਦੇ ਨਾਲ ਤੀਜੇ ਸਥਾਨ ’ਤੇ ਰਿਹਾ। ਨੀਰਜ ਨੇ ਇਸ ਤੋਂ ਪਹਿਲਾਂ ਫਿਨਲੈਂਡ ਦੇ ਤੁਰਕੂ 'ਚ ਪਾਵੋ ਨੂਰਮੀ ਖੇਡਾਂ 'ਚ 89.30 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਤਮਗਾ ਜਿੱਤਿਆ ਸੀ। ਇਸ ਜਿੱਤ ਨਾਲ 30 ਜੂਨ ਨੂੰ ਸਟਾਕਹੋਮ 'ਚ ਹੋਣ ਵਾਲੀ ਡਾਇਮੰਡ ਲੀਗ ਤੋਂ ਪਹਿਲਾਂ ਉਸ ਦਾ ਆਤਮਵਿਸ਼ਵਾਸ ਜ਼ਰੂਰ ਵਧੇਗਾ।
ਇਹ ਵੀ ਪੜ੍ਹੋ : ਈਂਧਨ ਸੰਕਟ ਵਿਚਾਲੇ ਸ਼੍ਰੀਲੰਕਾ ਸਰਕਾਰ ਨੇ ਸੋਮਵਾਰ ਤੋਂ ਦਫ਼ਤਰ ਤੇ ਸਕੂਲ ਕੀਤੇ ਬੰਦ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਰਾਫੇਲ ਨਡਾਲ ਨੂੰ ਵਿੰਬਲਡਨ 'ਚ ਖੇਡਣ ਦੀ ਉਮੀਦ, ਪੈਰ 'ਚ ਦਰਦ ਨਾਲ ਹਨ ਪੀੜਤ
NEXT STORY