ਮੈਡ੍ਰਿਡ- ਰਾਫੇਲ ਨਡਾਲ ਆਪਣੇ ਖੱਬੇ ਪੈਰ ਦੇ ਦਰਦ ਦੇ ਨਵੇਂ ਇਲਾਜ ਦੀ ਬਦੌਲਤ ਇਕ ਹਫ਼ਤੇ ਤਕ 'ਲੰਗੜਾਏ ਬਿਨਾ' ਤੁਰ ਰਹੇ ਹਨ ਜਿਸ ਨਾਲ 22 ਵਾਰ ਦਾ ਇਹ ਗ੍ਰੈਂਡ ਸਲੈਮ ਚੈਂਪੀਅਨ ਵਿੰਬਲਡਨ 'ਚ ਖੇਡਣ ਦੀ ਕੋਸ਼ਿਸ਼ ਕਰੇਗਾ। ਨਡਾਲ ਨੇ ਕਿਹਾ ਕਿ ਮੇਰੀ ਇੱਛਾ ਵਿੰਬਲਡਨ 'ਚ ਖੇਡਣ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਜ਼ਾਂ ਉਸ ਤਰ੍ਹਾਂ ਨਹੀਂ ਹੁੰਦੀਆਂ ਜਿਵੇਂ ਕਿ ਮੈਂ ਚਾਹੁੰਦਾ ਹਾਂ ਤਾਂ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ ਪਰ ਮੈਂ ਖ਼ੁਸ਼ ਹਾਂ। ਮੈਂ ਇਕ ਹਫ਼ਤੇ ਤਕ ਲੰਗੜਾਏ ਬਿਨਾ ਚਲ ਰਿਹਾ ਹਾਂ।
ਪੈਰ ਦੇ ਦਰਦ ਤੋਂ ਪਰੇਸ਼ਾਨ ਨਡਾਲ ਨੇ ਦੋ ਹਫ਼ਤੇ ਪਹਿਲਾਂ ਆਪਣਾ 14ਵਾਂ ਫ੍ਰੈਂਚ ਓਪਨ ਖ਼ਿਤਾਬ ਜਿੱਤਣ ਦੇ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਇੰਨੀ ਪਰੇਸ਼ਾਨੀ 'ਚ ਖੇਡਣਾ ਜਾਰੀ ਰੱਖ ਸਕਣਗੇ ਜਾਂ ਨਹੀਂ। ਉਹ ਦਰਦ ਖ਼ਤਮ ਕਰਨ ਵਾਲੇ ਇੰਜੈਕਸ਼ਨ ਲੈਣ ਦੇ ਬਾਅਦ ਹੀ ਰੋਲਾਂ ਗੈਰਾਂ ਗ੍ਰੈਂਡਸਲੈਮ ਪੂਰਾ ਖੇਡ ਪਾਏ ਸਨ। ਪਰ ਸਪੇਨ ਦੇ ਇਸ ਖਿਡਾਰੀ ਨੇ ਕਿਹਾ ਕਿ ਉਹ ਮੁੜ ਤੋਂ ਅਜਿਹਾ ਨਹੀਂ ਕਰਨਾ ਚਾਹੁੰਦੇ।
ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਨੇ ਜਿੱਤਿਆ ਪ੍ਰਾਗ ਮਾਸਟਰਸ ਸ਼ਤਰੰਜ ਦਾ ਖ਼ਿਤਾਬ
NEXT STORY